ਅਗਲੀ ਕਹਾਣੀ

ਹਿਜ਼ਬੁਲ ਮੁਜਾਹਿਦੀਨ ਦੇ ਇਸ਼ਾਰੇ ’ਤੇ ਹੋਇਆ ਜੰਮੂ ਬੱਸ ਅੱਡੇ ’ਤੇ ਧਮਾਕਾ

ਹਿਜ਼ਬੁਲ ਮੁਜਾਹਿਦੀਨ ਦੇ ਇਸ਼ਾਰੇ ’ਤੇ ਹੋਇਆ ਜੰਮੂ ਬੱਸ ਅੱਡੇ ’ਤੇ ਧਮਾਕਾ

ਜੰਮੂ ਸ਼ਹਿਰ ਦੇ ਵਿਚ ਸਥਿਤ ਭੀੜ ਭਾੜ ਵਾਲੇ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ ਵਿਚ ਘੱਟੋ ਘੱਟ 32 ਲੋਕ ਜ਼ਖਮੀ ਹੋ ਗਏ, ਜਦੋਂ ਕਿ ਇਕ ਦੀ ਮੌਤ ਹੋ ਗਈ। ਉਥੇ ਦੂਜੇ ਪਾਸੇ ਬੱਸ ਅੱਡੇ ਉਤੇ ਗ੍ਰੇਨੇਡ ਸੁੱਟਣ ਵਾਲੇ ਦੋਸ਼ੀ ਯਾਸਿਰ ਭਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਆਪਣਾ ਜੁਰਮ ਮੰਨ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਹਿਣ ਉਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

 

ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਬੱਸ ਅੱਡੇ ਦੇ ਖੇਤਰ ਵਿਚ ਅੱਤਵਾਦੀਆਂ ਵੱਲੋਂ ਹੱਥ ਗੋਲੇ ਰਾਹੀਂ ਕੀਤਾ ਗਿਆ ਤੀਜਾ ਹਮਲਾ ਹੈ।  ਸੁਰੱਖਿਆ ਏਜੰਸੀਆਂ ਇਸ ਸ਼ਹਿਰ ਵਿਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ  ਕਰਨ ਦੇ ਯਤਨ ਤੌਰ ਉਤੇ ਵੇਖ ਰਹੀਆਂ ਹਨ।

 

ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਦੀ ਪ੍ਰਿੰਸੀਪਲ ਸੁਨੰਦਾ ਰੈਣਾ ਨੇ ਪੀਟੀਆਈ–ਭਾਸ਼ਾ ਨੁੰ ਦੱਸਿਆ ਕਿ ਹੁਣ ਤੱਕ 30 ਜ਼ਖਮੀਆਂ ਨੂੰ ਇਥੇ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਦੋ ਦਾ ਆਪਰੇਸ਼ਨ ਕੀਤਾ ਗਿਆ। ਜੰਮੂ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) ਐਮ ਕੇ ਸਿਨਹਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਕਿਸੇ ਨੇ ਦੁਪਹਿਰ ਸਮੇਂ ਬੱਸ ਅੱਡੇ ਦੇ ਖੇਤਰ ਵਿਚ  ਹੱਥ ਗੋਲਾ ਸੁੱਟਿਆ ਜਿਸਦੇ ਚਲਦਿਆਂ ਇਹ ਧਮਾਕਾ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hizbul Mujahideen Behind Jammu bus stand explosion Yasir Bhatt confessed crime