ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣੀ ਕਸ਼ਮੀਰ 'ਚ ਮੁਕੰਮਲ ਖ਼ਾਤਮੇ ਦੀ ਕਗਾਰ ‘ਤੇ ਹਿਜ਼ਬੁਲ ਮੁਜਾਹਿਦੀਨ: DGP ਜੰਮੂ ਕਸ਼ਮੀਰ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਤਿੰਨ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਹਿਜ਼ਬੁਲ ਮੁਜਾਹਿਦੀਨ ਦੱਖਣੀ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਖ਼ਤਮ ਹੋਣ ਦੀ ਕਗਾਰ 'ਤੇ ਹੈ।

 

 

ਉਨ੍ਹਾਂ ਕਿਹਾ ਕਿ ਕਮਾਂਡਰ ਵਸੀਮ ਅਹਿਮਦ ਵਾਨੀ, ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਇਕ, 2017 ਤੋਂ ਸਰਗਰਮ ਸੀ ਅਤੇ ਹਿਜ਼ਬੁਲ ਮੁਜਾਹਿਦੀਨ 'ਤੇ ਚੋਟੀ ਉੱਤੇ ਸੀ। ਉਸ ਵਿਰੁਧ 19 ਐਫਆਈਆਰ ਦਰਜ ਸਨ ਅਤੇ 4 ਨਾਗਰਿਕਾਂ ਅਤੇ 4 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ।
 

ਇਸ ਵਿੱਚ ਇਕ ਭਗੌੜਾ ਵੀ ਸ਼ਾਮਲ ਹੈ। ਪਿਛਲੇ ਹਫਤੇ ਡੋਡਾ ਜ਼ਿਲ੍ਹੇ ਵਿੱਚ ਮੁਕਾਬਲੇ ਵਿੱਚ ਹਿਜਬੁਲ ਦਾ ਚੋਟੀ ਦਾ ਕਮਾਂਡਰ ਮਾਰਿਆ ਗਿਆ ਸੀ ਜਿਸ ਦੀ ਪਛਾਣ ਹਾਰੂਨ ਹਫਜ ਦੇ ਰੂਪ ਵਿੱਚ ਹੋਈ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁੱਕੇ ਹੋਣ ਦਾ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਸ਼ੋਪੀਆ ਦੇ ਵਾਚੀ ਇਲਾਕੇ ਵਿੱਚ ਘੇਰਾਬੰਦੀ ਕਰਕੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।

 

ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਵਿੱਚ ਹਿਜ਼ਬੁਲ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਇਕ ਅੱਤਵਾਦੀ ਦੀ ਪਛਾਣ ਆਦਿਲ ਅਹਿਮਦ ਵਜੋਂ ਹੋਈ ਹੈ। ਉਹ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸੀ ਜਿਸ ਨੇ ਸਾਲ 2018 ਵਿੱਚ ਫੋਰਸ ਛੱਡ ਦਿੱਤੀ ਸੀ ਅਤੇ ਵਾਚੀ ਦੇ ਤਤਕਾਲੀ ਵਿਧਾਇਕ ਏਜਾਜ਼ ਅਹਿਮਦ ਮੀਰ ਦੀ ਸਰਕਾਰੀ ਰਿਹਾਇਸ਼ ਤੋਂ ਸੱਤ ਰਾਈਫਲਾਂ ਲੈ ਕੇ ਭੱਜ ਗਿਆ ਸੀ। ਬਾਕੀ ਦੋ ਅੱਤਵਾਦੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।
 

ਜੈਸ਼ ਨਾਲ ਵੀ ਰਿਸ਼ਤਾ


ਪਿਛਲੇ 15 ਦਿਨਾਂ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ 7 ਅੱਤਵਾਦੀ ਮਾਰੇ ਗਏ ਹਨ। ਪਿਛਲੇ ਹਫ਼ਤੇ, ਹਿਜ਼ਬੁਲ ਅਤੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਤ੍ਰਾਲ ਦੇ ਗੁਲਸ਼ਨਪੁਰਾ ਵਿਖੇ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਮਾਰੇ ਗਏ ਅੱਤਵਾਦੀ ਉਮਰ ਫਿਆਜ਼ ਲੋਨ ਅਤੇ ਆਦਿਲ ਬਸ਼ੀਰ ਮੀਰ ਦੇ ਹਿਜ਼ਬੁਲ ਨਾਲ ਸੰਬੰਧ ਸਨ, ਜਦੋਂਕਿ ਫੈਜ਼ਾਨ ਅਹਿਮਦ ਭੱਟ ਜੈਸ਼ ਨਾਲ ਸਬੰਧਤ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hizbul Mujahideen on the verge of being completely wiped out in South Kashmir says DGP Dilbag Singh