ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਪੀਜੀ ਸੋਧ ਬਿੱਲ ਰਾਜ ਸਭਾ 'ਚ ਪਾਸ, ਸ਼ਾਹ ਨੇ ਕਿਹਾ- PM ਮੋਦੀ ਨੂੰ ਹੋਵੇਗਾ ਨੁਕਸਾਨ 

ਐਸਪੀਜੀ ਸੋਧ ਬਿੱਲ ਮੰਗਲਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ। ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਹੀਂ ਪਰ ਪਰਿਵਾਰਵਾਦ ਦਾ ਵਿਰੋਧ ਕਰ ਰਹੇ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਸਟੇਟਸ ਸਿੰਬਲ ਨਹੀਂ ਹੋ ਸਕਦੀ ਹੈ।
 

ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਜੇਕਰ ਨਵੇਂ ਐਸਪੀਜੀ ਬਿੱਲ ਨਾਲ ਕਿਸੇ ਨੂੰ ਨੁਕਸਾਨ ਪਹੁੰਚਣਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਹਨ। ਕਿਉਂਕਿ ਪੰਜ ਸਾਲਾਂ ਬਾਅਦ ਉਨ੍ਹਾਂ ਦੀ ਐਸਪੀਜੀ ਸੁਰੱਖਿਆ ਚਲੀ ਜਾਵੇਗੀ।

 

ਅਮਿਤ ਸ਼ਾਹ ਨੇ ਕਿਹਾ ਕਿ ਚੰਦਰਸ਼ੇਖਰ ਜੀ, ਵੀ ਪੀ ਸਿੰਘ ਜੀ, ਨਰਸਿਮਹਾ ਰਾਓ ਜੀ, ਆਈ ਕੇ ਗੁਜਰਾਲ ਜੀ ਅਤੇ ਮਨਮੋਹਨ ਸਿੰਘ ਜੀ ਦੀ ਸੁਰੱਖਿਆ ਨੂੰ ਵੀ ਦੇਸ਼ ਵਿੱਚ ਜ਼ੈੱਡ ਪਲੱਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਕਾਂਗਰਸ ਨੇ ਕੋਈ ਨਾਰਾਜ਼ਗੀ ਨਹੀਂ ਦਿਖਾਈ।
 

ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਐਸਪੀਜੀ ਐਕਟ ਸੋਧ ਬਿੱਲ ‘ਤੇ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਵਿਵੇਕ ਤਨਖਾ ਨੇ ਕਿਹਾ ਕਿ ਇਹ ਬਿੱਲ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲਿਆਂਦਾ ਗਿਆ ਹੈ ਜਦੋਂ ਕਿ ਸੁਰੱਖਿਆ ਦਾ ਮੁੱਦਾ ਪਾਰਟੀ ਆਧਾਰਤ ਰਾਜਨੀਤੀ ਤੋਂ ਬਹੁਤ ਹੁੰਦਾ ਹੈ।


 

ਉਨ੍ਹਾਂ ਕਿਹਾ ਕਿ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਐਸਪੀਜੀ ਦਾ ਗਠਨ ਕੀਤਾ ਗਿਆ ਸੀ। ਜਦੋਂ ਇਹ ਕਾਨੂੰਨ ਬਣਾਇਆ ਗਿਆ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਸੁਰੱਖਿਆ ਹੇਠ ਲਿਆਂਦਾ ਗਿਆ। ‘1989 ਵਿਚ ਸਰਕਾਰ ਬਦਲ ਗਈ। 

 

ਹਰ ਕੋਈ ਜਾਣਦਾ ਸੀ ਕਿ ਰਾਜੀਵ ਗਾਂਧੀ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਸੀ। ਆਖ਼ਰਕਾਰ 1991 ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਦੇਸ਼ ਨੇ ਇੱਕ ਨੌਜਵਾਨ ਲੀਡਰਸ਼ਿਪ ਗੁਆ ਦਿੱਤਾ।'
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:home minister amit shah in parliament on special protection group bill