ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਜੰਮੂ ਕਸ਼ਮੀਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ

ਦੋ ਦਿਨਾ ਜੰਮੂ ਕਸ਼ਮੀਰ ਦੌਰੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਦੀ ਦੁਪਹਿਰ ਨੂੰ ਸ਼੍ਰੀਨਗਰ ਪਹੁੰਚੇ। ਆਪਣੇ ਇਸ ਦੌਰੇ 'ਤੇ ਉਹ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਸਾਲ ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਤੱਕ ਚੱਲੇਗੀ।

 

ਬੀਜੇਪੀ ਸੂਤਰਾਂ ਨੇ ਕਿਹਾ ਕਿ ਸ਼ਾਹ ਵੀਰਵਾਰ ਨੂੰ ਪਾਰਟੀ ਨੇਤਾਵਾਂ, ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ, ਮੁੱਖ ਧਾਰਾ ਦੀਆਂ ਪਾਰਟੀਆਂ ਦੇ ਨੇਤਾਵਾਂ, ਸੈਰ-ਸਪਾਟੇ ਨਾਲ ਜੁੜੇ ਲੋਕਾਂ ਅਤੇ ਪੰਚਾਇਤ ਮੈਂਬਰਾਂ ਨਾਲ ਮੁਲਾਕਾਤ ਕਰਨਗੇ।

 

ਇਹ ਪੁੱਛੇ ਜਾਣ 'ਤੇ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਕੀ ਕੋਈ ਖਾਸ ਮੰਗ ਰਖਾਂਗੇ। ਇੱਕ ਸੀਨੀਅਰ ਭਾਜਪਾ ਨੇਤਾ ਨੇ ਆਈਏਐਨਐਸ ਨੂੰ ਕਿਹਾ ਕਿ ਅਸੀਂ ਹਮੇਸ਼ਾ ਸੂਬਾਈ ਪੱਧਰ ਦੇ ਮੁੱਦੇ ਚੁੱਕ ਰਹੇ ਹਾਂ। ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਦੌਰਾਨ, ਅਸੀਂ ਹੋਰ ਸਮੱਸਿਆਵਾਂ ਵੀ ਉਠਾਵਾਂਗੇ। ਅਸੀਂ ਇਹ ਮੰਗ ਕਰਾਂਗੇ ਕਿ ਵਿਧਾਨ ਸਭਾ ਸੀਟਾਂ ਦੀ ਹੱਦਬੰਦੀ ਮੁੜ ਨਵੇਂ ਸਿਰੇ ਨਾਲ ਕਰਵਾਇਆ ਜਾਵੇ।

 

ਅਮਿਤ ਸ਼ਾਹ ਦਾ ਘਾਟੀ ਦੌਰਾ ਪਹਿਲਾਂ 30 ਜੂਨ ਨੂੰ ਤੈਅ ਸੀ ਪਰ ਕੇਂਦਰੀ ਬਜਟ ਸਬੰਧੀ ਕੰਮਾਂ ਵਿੱਚ ਰੁਝੇਵਿਆਂ ਕਾਰਨ ਪ੍ਰੋਗਰਾਮ ਨੂੰ ਬਦਲਿਆ ਗਿਆ ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Home Minister Amit Shah reached Jammu Kashmir on his two-day visit