ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੰਗਿਆਂ 'ਚ ਅੱਗਜਨੀ ਕਰਨ ਵਾਲਿਆਂ ਦੀ ਜਾਇਦਾਦ ਹੋਵੇਗੀ ਜ਼ਬਤ: ਅਮਿਤ ਸ਼ਾਹ

ਕਾਫ਼ੀ ਹੰਗਾਮੇ ਤੋਂ ਬਾਅਦ, ਦਿੱਲੀ ਹਿੰਸਾ ਦੀ ਅੱਜ ਲੋਕ ਸਭਾ ਵਿੱਚ ਬਹਿਸ ਹੋਈ। ਇਸ ਸਮੇਂ ਦੌਰਾਨ ਵਿਰੋਧੀ ਧਿਰ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਵੱਲੋਂ ਉਠਾਏ ਮੁੱਦਿਆਂ ਦਾ ਜਵਾਬ ਦਿੱਤਾ। ਜਵਾਬ ਦੇ ਵਿਚਕਾਰ ਹੀ ਕਾਂਗਰਸ ਦੇ ਸੰਸਦ ਮੈਂਬਰ ਸਦਨ ਤੋਂ ਬਾਹਰ ਚਲੇ ਗਏ।

 

ਵਿਚਾਰ ਵਟਾਂਦਰੇ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੰਗਿਆਂ ਦੌਰਾਨ ਅੱਗਜਨੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਦਿਆਂ ਉਸ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਉਨ੍ਹਾਂ  ਕਿਹਾ ਕਿ ਦਿੱਲੀ ਦੰਗੇ ਨੂੰ ਸਿਆਸੀ ਦੰਗੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਉਨ੍ਹਾਂ ਲਈ ਦਿਲ ਤੋਂ ਦੁਖ ਪ੍ਰਗਟ ਕਰਦਾ ਹਾਂ। ਜੋ ਮਾਰੇ ਗਏ ਉਨ੍ਹਾਂ ਦੇ ਪਰਵਾਰਾਂ ਬਾਰੇ ਸੰਵੇਦਨਾ ਵੀ ਪ੍ਰਗਟ ਕਰਨਾ ਚਾਹੁੰਦਾ ਹਾਂ। ਕੁਝ ਚੀਜ਼ਾਂ ਜਿਹੀਆਂ ਹਨ ਜਿਨ੍ਹਾਂ ਨੂੰ ਅੱਜ ਦੀ ਚਰਚਾ ਵਿੱਚ ਨਹੀਂ ਬੋਲਣਾ ਚਾਹੁੰਦਾ। ਪਰ ਇਸ ਮੰਦਭਾਗੀ ਘਟਨਾ ਬਾਰੇ ਕੁਝ ਸਪੱਸ਼ਟ ਕਰਨਾ ਚਾਹਾਂਗਾ।

 

 

 

ਅਮਿਤ ਸ਼ਾਹ ਦੇ ਭਾਸ਼ਣ ਦੇ ਅੰਸ਼-

 

-ਦਿੱਲੀ ਪੁਲਿਸ ਨੇ ਦੰਗਾਕਾਰੀਆਂ ਨੂੰ ਭਜਾਉਣ ਲਈ ਪੱਥਰਬਾਜ਼ੀ ਕੀਤੀ ਸੀ। 5000 ਤੋਂ ਜ਼ਿਆਦਾ ਆਸੂ ਗੈਸ ਦੇ ਗੋਲੇ ਛੱਡੇ ਗਏ। ਲਾਠੀਚਾਰਜ ਕੀਤਾ ਗਿਆ। ਪੁਲਿਸ ਨੇ ਸੰਘਣੀ ਆਬਾਦੀ ਹੋਣ ਦੇ  ਬਾਵਜੂਦ ਦੰਗਿਆਂ ਨੂੰ ਦਬਾਉਣਾ ਪੁਲਿਸ ਦੀ ਤਰਜੀਹ ਸੀ।

-ਕਿਸੇ ਨੂੰ ਵੀ ਦੰਗਾ ਪਸੰਦ ਨਹੀਂ ਹੁੰਦਾ। ਪਰ ਮੇਰਾ ਮੰਨਣਾ ਹੈ ਕਿ ਇਹ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਦਿੱਲੀ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਦੇ ਕਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

 -ਭਾਰਤ ਦੇ ਇਤਿਹਾਸ ਵਿੱਚ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ 76 ਫੀਸਦੀ ਕਾਂਗਰਸ ਦੇ ਰਾਜ ਵਿੱਚ। ਕਈ ਦੰਗਿਆਂ ਦੇ ਦੋਸ਼ੀਆਂ ਨੂੰ ਅਸੀਂ ਸਜ਼ਾ ਦਿਵਾਈ ਹੈ। 
-ਅੰਕਿਤ ਸ਼ਰਮਾ ਦੀ ਸਰੀਰ ਉੱਤੇ 400 ਜ਼ਖ਼ਮ ਕੀਤੇ ਗਏ, ਇਸ ਉੱਤੇ ਵੀ ਓਵੈਸੀ ਬੋਲਦੇ ਤਾਂ ਚੰਗਾ ਹੁੰਦਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Home Minister Amit Shah speech on delhi violence live