ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ’ਚ ਪੇਸ਼ ਕਰਨਗੇ SPG ਸੋਧ ਬਿਲ 2019

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ’ਚ ਪੇਸ਼ ਕਰਨਗੇ SPG ਸੋਧ ਬਿਲ 2019

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ’ਚ ਵਿਸ਼ੇਸ਼ ਸੁਰੱਖਿਆ ਸਮੂਹ (ਸੋਧ) ਬਿਲ, 2019 [SPG Amendment Bill], 2019 ਪੇਸ਼ ਕਰਨਗੇ। ਲੋਕ ਸਭਾ ’ਚ ਐੱਸਪੀਜੀ ਸੋਧ ਬਿਲ ਬੀਤੀ 27 ਨਵੰਬਰ ਨੂੰ ਹੀ ਪਾਸ ਹੋ ਗਿਆ ਸੀ। ਇਸ ਬਿਲ ਮੁਤਾਬਕ ਸਿਰਫ਼ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ, ਜਿਹੜੇ ਉਨ੍ਹਾਂ ਨਾਲ ਅਧਿਕਾਰਤ ਰਿਹਾਇਸ਼ਗਾਹ ’ਤੇ ਰਹਿੰਦੇ ਹੋਣ, ਨੂੰ SPG ਸੁਰੱਖਿਆ ਦੇਣ ਦੀ ਵਿਵਸਥਾ ਹੈ।

 

 

ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਇਹ ਸੁਰੱਖਿਆ ਹੁਣ ਨਹੀਂ ਮਿਲੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਪੰਜ ਸਾਲਾਂ ਬਾਅਦ ਉਨ੍ਹਾਂ ਦੀ ਵੀ ਇਹ ਸੁਰੱਖਿਆ ਵਾਪਸ ਲੈ ਲਈ ਜਾਵੇਗੀ। ਲੋਕ ਸਭਾ ਵਿੱਚ ਇਹ ਬਿਲ ਜ਼ੁਬਾਨੀ ਵੋਟ ਨਾਲ ਹੀ ਪਾਸ ਹੋ ਗਿਆ ਸੀ। ਤਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਕਾ ਸੀ ਕਿ ਚੰਦਰਸ਼ੇਖਰ ਜੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਪਰ ਉਦੋਂ ਕੋਈ ਕਾਂਗਰਸੀ ਕਾਰਕੁੰਨ ਕੁਝ ਨਹੀਂ ਬੋਲੇ ਸਨ।

 

 

ਸ੍ਰੀ ਸ਼ਾਹ ਨੇ ਅੱਗੇ ਕਿਹਾ ਕਿ ਨਰਸਿਮਹਾ ਰਾਓ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਪਰ ਕਿਸੇ ਨੇ ਕੋਈ ਚਿੰਤਾ ਨਹੀਂ ਵਿਖਾਈ ਸੀ। ਇੰਦਰ ਕੁਮਾਰ ਗੁਜਰਾਲ ਦੀ ਸੁਰੱਖਿਆ ਕਤਲ ਦੀ ਧਮਕੀ ਮਿਲਣ ਤੋਂ ਬਾਅਦ ਵਾਪਸ ਲਈ ਗਈ ਸੀ, ਚਿੰਤਾ ਕਿਸ ਦੀ ਹੈ – ਦੇਸ਼ ਦੀ ਲੀਡਰਸ਼ਿਪ ਦੀ ਜਾਂ ਇੱਕ ਪਰਿਵਾਰ ਦੀ?

 

 

ਇਸ ਦੌਰਾਨ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ ਸੀ। ਇਹ ਬਿਲ ਪਾਸ ਕਰਨ ਦੌਰਾਨ ਵਿਸ਼ੇਸ਼ ਸੁਰੱਖਿਆ ਸਮੂਹ ਕਾਨੂੰਨ ਵਿੱਚ ਸੋਘ ਨੂੰ ਜ਼ਰੂਰੀ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਆਖਿਆ ਸੀ ਕਿ SPG ਸੋਧ ਬਿਲ ਲਿਆਉਣ ਦਾ ਮੰਤਵ ਐੱਸਪੀਜੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਕਾਨੂੰਨ ਦੇ ਮੂਲ ਉਦੇਸ਼ ਨੂੰ ਬਹਾਲ ਕਰਨਾ ਹੈ।

 

 

SPG ਸੋਧ ਬਿਲ ਨੂੰ ਚਰਚਾ ਤੇ ਪਾਸ ਕਰਨ ਲਈ ਸਦਨ ’ਚ ਰੱਖਦਿਆਂ ਤਦ ਇਹ ਵੀ ਆਖਿਆ ਸੀ ਕਿ SPG ਦਾ ਗਠਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕੀਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Home Minister Amit Shah to present SPG Amendment Bill 2019 in Rajya Sabha today