ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਹਿ ਮੰਤਰੀ ਨੇ ਮੈਨੂੰ ਗਾਲਾਂ ਕੱਢਣ ਤੋਂ ਇਲਾਵਾ ਕੁਝ ਨਹੀਂ ਕਿਹਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਅਮਿਤ ਸ਼ਾਹ ਨੇ ਪੂਰੇ ਭਾਸ਼ਣ ਮੈਨੂੰ ਗਾਲਾਂ ਕੱਢਣ ਤੋਂ ਇਲਾਵਾ ਕੁਝ ਨਹੀਂ ਕਿਹਾ

 

ਦਿੱਲੀ ਵਿੱਚ ਪਾਰਟੀ ਵਰਕਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕੇਜਰੀਵਾਲਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਕੋਈ ਵੀ ਇੱਕ ਵਾਰ ਫਿਰ ਲਾਲਚ ਦੇ ਸਕਦਾ ਹੈ ਇੱਕ ਵਾਰ ਕੇਜਰੀਵਾਲ ਨੇ ਲੋਕਾਂ ਨੂੰ ਭਰਮਾ ਲਿਆ, ਉਸ ਤੋਂ ਬਾਅਦ ਨਗਰ ਨਿਗਮ ਚੋਣਾਂ ਵਿੱਚਆਪਪਾਰਟੀ ਦੀ ਝਾੜੂ ਸਾਫ਼ ਹੋ ਗਿਆ।

 

ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਪੂਰਾ ਭਾਸ਼ਣ ਸੁਣਿਆ ਮੈਂ ਸੋਚਿਆ ਕਿ ਉਹ ਸਾਡੇ ਕੰਮ ਦੀਆਂ ਕਮੀਆਂ ਵੱਲ ਧਿਆਨ ਦੇਣਗਾ ਤੇ ਦਿੱਲੀ ਦੇ ਵਿਕਾਸ ਬਾਰੇ ਗੱਲ ਕਰਨਗੇ। ਪਰ ਉਨ੍ਹਾਂ ਨੇ ਮੈਨੂੰ ਗਾਲਾਂ ਕੱਢਣ ਤੋਂ ਇਲਾਵਾ ਕੁਝ ਨਹੀਂ ਕਿਹਾ ਜੇ ਉਨ੍ਹਾਂ ਕੋਲ ਦਿੱਲੀ ਲਈ ਸੁਝਾਅ ਹਨ ਤਾਂ ਦੱਸਣ, ਅਸੀਂ ਅਗਲੇ 5 ਸਾਲਾਂ ਚੰਗੇ ਸੁਝਾਅ ਲਾਗੂ ਕਰਾਂਗੇ

 

ਕੇਜਰੀਵਾਲ ਨੇ ਅੱਗੇ ਲਿਖਿਆ, ‘ਅੱਜ ਦਿੱਲੀ ਦੇ ਲੋਕਾਂ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ 150 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਹੁਣ ਪੂਰੀ ਦਿੱਲੀ ਕੁੱਲ 450 ਕਲੀਨਿਕ ਚੱਲ ਰਹੇ ਹਨ ਤੁਸੀਂ ਸਾਰੇ ਬੀਮਾਰ ਨਾ ਪੈ ਜਾਣਾ, ਪਰ ਜੇ ਪੈ ਗਏ ਤਾਂ ਗੁਆਂਢ ਦੇ ਮੁਹੱਲਾ ਕਲੀਨਿਕ ਤੋਂ ਮੁਫਤ ਤੇ ਵਧੀਆ ਇਲਾਜ ਕਰਵਾ ਲੈਣਾ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Home minister did not say anything except to abuse me: Kejriwal