ਭਾਜਪਾ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਸੰਭਾਵਿਤ ਜਿੱਤ ਨੂੰ ‘ਇਤਿਹਾਸਕ’ ਕਰਾਰ ਦਿੰਦੇ ਹੋਏ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਜ਼ਬੂਤ, ਦੂਰਦਰਸ਼ੀ’ ਅਤੇ ਪਾਰਟੀ ਪ੍ਰਮੁੱਖ ਅਮਿਤ ਸ਼ਾਹ ਦੇ ‘ਗਤੀਸ਼ੀਲ’ ਅਗਵਾਈ ਦਾ ਨਤੀਜਾ ਦੱਸਿਆ। ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਕ ਵਾਰ ਫਿਰ ਮੋਦੀ ਦੀ ਅਗਵਾਈ ਵਿਚ ਭਰੋਸਾ ਦਿਖਾਇਆ ਹੈ ਅਤੇ ਭਾਜਪਾ ਦੀ ਅਗਵਾਈ ਐਨਡੀਏ ਨੂੰ ਫੈਸਲਾਕੁੰਨ ਬਹੁਮਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਫੋਨ ਉਤੇ ਗੱਲ ਕੀਤੀ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸ਼ਾਨਦਾਰ ਜਿੱਤ ਦਿਵਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਜੀ ਦੇ ਦੂਰਦਰਸ਼ੀ ਅਗਵਾਈ, ਅਮਿਤ ਸ਼ਾਹ ਜੀ ਦੀ ਗਤੀਸ਼ੀਲਤਾ ਅਤੇ ਕਰੋੜਾਂ ਭਾਜਪਾ ਵਰਕਰਾਂ ਦੀ ਸਖਤ ਮਿਹਨਤ ਦੇ ਬਲ ਉਤੇ ਲੋਕ ਸਭਾ ਚੋਣਾਂ ਵਿਚ ਇਹ ਇਤਿਹਾਸਕ ਜਿੱਤ ਹਾਸਲ ਹੋਈ ਹੈ। ਨਰਿੰਦਰ ਮੋਦੀ ਹੁਣ ਨਿਊ ਇੰਡੀਆ ਦੇ ਨਿਰਮਾਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਦੇ ਰੁਝਾਂਨਾਂ ਮੁਤਾਬਕ, ਭਾਰਤੀ ਜਨਤਾ ਪਾਰਟੀ ਆਪਣੇ ਦਮ ਉਤੇ 292 ਸੀਟਾਂ ਹਾਸਲ ਕਰਦੀ ਦਿਖਾਈ ਦੇ ਰਹੀ ਹੈ। ਉਥੇ ਕਾਂਗਰਸ ਦੇ ਉਮੀਦਵਾਰ ਕਰੀਬ 50 ਸੀਟਾਂ ਉਤੇ ਅੱਗੇ ਚੱਲ ਰਹੀ ਹੈ।