ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 4.0 'ਚ ਰੈਸਟੋਰੈਂਟ, ਸਕੂਲ, ਜਿਮ, ਪਾਰਲਰ, ਮੈਟਰੋ, ਬੱਸ ਜਾਣੋ ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ

ਦੇਸ਼ ਭਰ 'ਚ ਕੋਰੋਨਾ ਦੀ ਲਾਗ ਦੇ ਨਵੇਂ ਕੇਸ ਆਉਣ ਕਾਰਨ ਲੌਕਡਾਊਨ 4.0 ਨੂੰ 31 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਲੌਕਡਾਊਨ 4.0 ਦੌਰਾਨ ਬਹੁਤ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਬੰਦ ਰੱਖਣਗੇ।
 

ਲੌਕਡਾਊਨ ਦੌਰਾਨ ਹਵਾਈ, ਮੈਟਰੋ ਸੇਵਾ,ਰੈਸਟੋਰੈਂਟ, ਜਿਮ, ਥੀਏਟਰ ਬੰਦ ਰਹਿਣਗੇ। ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਲਈ ਇਕੱਠ ਕਰਨ 'ਤੇ ਰੋਕ ਜਾਰੀ ਰਹੇਗੀ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰ ਥਾਵਾਂ 'ਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।
 

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਕੀ ਹੈ?
 

ਘਰੇਲੂ ਹਵਾਈ ਐਂਬੂਲੈਂਸਾਂ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਨਾਂ 31 ਮਈ ਤਕ ਬੰਦ ਰਹਿਣਗੀਆਂ।
 

ਮੈਟਰੋ, ਰੇਲ ਸੇਵਾਵਾਂ, ਸਕੂਲ, ਕਾਲਜ 31 ਮਈ ਤਕ ਬੰਦ ਰਹਿਣਗੇ।
 

ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲ, ਸਵੀਮਿੰਗ ਪੂਲ, ਜਿਮ, ਪਾਰਲਰ, ਸੈਲੂਨ 31 ਮਈ ਤਕ ਬੰਦ ਰਹਿਣਗੇ।
 

ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਪ੍ਰੋਗਰਾਮਾਂ, ਪ੍ਰਾਰਥਨਾ/ਧਾਰਮਿਕ ਥਾਵਾਂ ਨੂੰ 31 ਮਈ ਤਕ ਬੰਦ ਰੱਖਿਆ ਜਾਵੇਗਾ।
 

ਲੌਕਡਾਊਨ 4.0 ਦੌਰਾਨ ਸੂਬਾ ਸਰਕਾਰਾਂ ਆਪਣੇ ਮੁਤਾਬਕ ਅੰਤਰ ਰਾਜੀ ਬੱਸ ਸੇਵਾਵਾਂ ਸ਼ੁਰੂ ਕਰ ਸਕਦੀਆਂ ਹਨ।
 

ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਦੇ ਮੱਦੇਨਜ਼ਰ ਰੈਡ, ਓਰੈਂਜ ਤੇ ਗ੍ਰੀਨ ਜ਼ੋਨ ਬਣਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ।
 

ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਵਿਚਕਾਰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ।
 

ਸਪੋਰਟਸ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਖੋਲ੍ਹੇ ਜਾਣਗੇ। ਰੈਸਟੋਰੈਂਟ-ਮਠਿਆਈ ਦੁਕਾਨਾਂ ਖੁੱਲ੍ਹਣਗੀਆਂ, ਪਰ ਸਿਰਫ਼ ਹੋਮ ਡਿਲੀਵਰੀ ਹੋਵੇਗੀ। ਸਟੈਂਡ ਅਲੋਨ ਦੁਕਾਨ ਖੋਲ੍ਹਣ ਨੂੰ ਹੀ ਮਨਜੂਰੀ ਦਿੱਤੀ ਗਈ ਹੈ। ਦੁਕਾਨ 'ਤੇ 5 ਲੋਕ ਤੋਂ ਵੱਧ ਕੰਮ ਨਹੀਂ ਕਰ ਸਕਣਗੇ। ਸੂਬਾ ਸਰਕਾਰਾਂ ਸਥਿਤੀ ਅਨੁਸਾਰ ਅੰਤਰ ਰਾਜੀ ਬੱਸ ਸੇਵਾ ਸ਼ੁਰੂ ਕਰ ਸਕਦੀਆਂ ਹਨ।
 

ਵਿਆਹ ਸਮਾਗਮਾਂ 'ਚ 50 ਲੋਕ ਅਤੇ ਅੰਤਮ ਸਸਕਾਰ 'ਚ ਸ਼ਾਮਲ ਹੋਣ ਲਈ 20 ਲੋਕਾਂ ਨੂੰ ਮਨਜੂਰੀ ਹੋਵੇਗੀ। ਪਾਨ-ਗੁਟਖਾ ਦੀਆਂ ਦੁਕਾਨਾਂ ਵੀ ਹੁਣ ਖੁੱਲ੍ਹਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Home Ministry has released guidelines restaurants gyms metro know what is open and what will remain closed Lockdown 4