ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ ਤਸਕਰੀ 'ਚ ਪੰਜਾਬ ਬਣਿਆ ਦੇਸ਼ ਭਰ ਵਿਚ ਮੋਹਰੀ  

ਪੰਜ ਦਰਿਆਵਾਂ ਦੀ ਧਰਤੀ 'ਤੇ ਹੁਣ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੇ ਇੱਥੋਂ ਦੀ ਜਵਾਨੀ ਨੂੰ ਰੋੜ੍ਹ ਕੇ ਰੱਖ ਦਿੱਤਾ ਹੈ। ਲਗਭਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ। ਨਸ਼ਾ ਪੰਜਾਬ ਦੇ ਲੋਕਾਂ ਅੰਦਰ ਇੰਨਾ ਘਰ ਕਰ ਚੁੱਕਾ ਹੈ ਕਿ ਉਹ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵੀ ਗੁਆ ਚੁੱਕੇ ਹਨ। ਪੰਜਾਬ 'ਚ ਨਸ਼ੇ ਦੇ ਹਾਲਾਤ ਬਹੁਤ ਖਰਾਬ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।
 

ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਪੂਰੇ ਦੇਸ਼ 'ਚ ਸੱਭ ਤੋਂ ਵੱਧ ਨਸ਼ਾ ਤਸਕਰ ਪੰਜਾਬ 'ਚ ਹੀ ਹਨ। ਪਿਛਲੇ 4 ਸਾਲਾਂ 'ਚ 46,909 ਤਸਕਰ ਪੰਜਾਬ 'ਚ ਗ੍ਰਿਫਤਾਰ ਹੋਏ ਹਨ ਅਤੇ ਇਹ ਗ੍ਰਿਫਤਾਰੀਆਂ ਸਾਲ 2015 ਤੋਂ 2018 ਵਿਚਕਾਰ ਹੋਈਆਂ ਹਨ। ਇਸੇ ਤਰ੍ਹਾਂ ਸਾਲ 2018 'ਚ ਨਸ਼ਾ ਤਸਕਰਾਂ ਕੋਲੋਂ 21199 ਕਿੱਲੋ ਗਾਂਜਾ, 127 ਕਿੱਲੋ ਅਫੀਮ, 481 ਕਿੱਲੋ ਹੈਰੋਇਨ, 57,400 ਕਿੱਲੋ ਚੂਰਾ ਪੋਸਤ ਅਤੇ 83 ਲੱਖ ਦੇ ਕਰੀਬ ਨਸ਼ੇ ਦੇ ਕੈਪਸੂਲ ਫੜੇ ਗਏ ਹਨ।
 

ਇਸੇ ਤਰ੍ਹਾਂ ਸਾਲ 2017 'ਚ ਨਸ਼ਾ ਤਸਕਰਾਂ ਕੋਲੋਂ 1871 ਕਿੱਲੋ ਗਾਂਜਾ, 406 ਕਿੱਲੋ ਹੈਰੋਇਨ, 129 ਕਿੱਲੋ ਅਫੀਮ, 505 ਕਿੱਲੋ ਅਫੀਮ, 41,746 ਕਿੱਲੋ ਭੁੱਕੀ ਅਤੇ 35 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ।
 

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਕਿੰਨਾ ਵੱਧ ਰਿਹਾ ਹੈ। ਇਸੇ ਕਾਰਨ ਪੰਜਾਬ ਦੇ ਨੌਜਵਾਨ ਨਸ਼ੇ ਦੀ ਜਕੜ 'ਚ ਘਿਰ ਰਹੇ ਹਨ। ਅਖ਼ਬਾਰਾਂ ਨਿੱਤ ਹੀ ਨਸ਼ੇੜੀ ਪੁੱਤ ਦੁਆਰਾ ਪਿਉ ਦਾ ਕਤਲ, ਨਸ਼ੇੜੀ ਪਤੀ ਦੁਆਰਾ ਪਤਨੀ ਦਾ ਕਤਲ ਅਤੇ ਨਸ਼ੇੜੀ ਪਿਉ ਦੁਆਰਾ ਆਪਣੇ ਬੱਚਿਆਂ ਦਾ ਕਤਲ ਜਿਹੀਆਂ ਖ਼ਬਰਾਂ ਨਾਲ ਭਰੀਆਂ ਰਹਿੰਦੀਆਂ ਹਨ। ਇਕ ਨਸ਼ੇੜੀ ਆਪਣੇ ਵਡਮੁੱਲੇ ਜੀਵਨ ਨੂੰ ਤਾਂ ਫਜ਼ੂਲ ਗੁਆਉਂਦਾ ਹੀ ਹੈ, ਨਾਲ ਦੀ ਨਾਲ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:home ministry issues drugs smugglers report