ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨਫਰਮ ਟਿਕਟ ਵਾਲਿਆਂ ਨੂੰ ਹੀ ਸਟੇਸ਼ਨ ਅਤੇ ਰੇਲ ਗੱਡੀ 'ਚ ਦਾਖ਼ਲਾ: ਗ੍ਰਹਿ ਮੰਤਰਾਲਾ

ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਆਰਥਿਕਤਾ ਨੂੰ ਤੇਜ਼ ਕਰਨ ਲਈ ਜਿਥੇ ਕੇਂਦਰ ਸਰਕਾਰ ਵੱਲੋਂ ਕਈ ਮਹੱਤਵਪੂਰਨ ਕਦਮਾਂ 'ਤੇ ਰਿਆਇਤਾਂ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ, ਪਹਿਲੀ ਵਾਰ ਲਗਭਗ 50 ਦਿਨ ਬਾਅਦ ਰੇਲ ਸੇਵਾ ਯਾਤਰੀਆਂ ਲਈ ਪਹਿਲੀ ਵਾਰ ਮੰਗਲਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ, ਕੇਂਦਰ ਸਰਕਾਰ ਨੇ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ (ਐਸ ਓ ਪੀ) ਜਾਰੀ ਕੀਤੇ ਹਨ।
 

ਇਸ ਵਿੱਚ ਕਿਹਾ ਗਿਆ ਹੈ ਕਿ-

1- ਰੇਲਵੇ ਮੰਤਰਾਲੇ ਵੱਲੋਂ ਰੇਲ ਗੱਡੀਆਂ ਦਾ ਸੰਚਾਲਨ ਪੜਾਅਵਾਰ ਢੰਗ ਨਾਲ (ਗ੍ਰੇਡੇਡ ਮੈਨਰ) ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸੁਝਾਅ ਦੇ ਆਧਾਰ 'ਤੇ ਕੀਤਾ ਜਾਵੇਗਾ।

 

2-ਟ੍ਰੇਨ ਦਾ ਸ਼ਡਿਊਲ, ਟਿਕਟਾਂ ਦੀ ਬੁਕਿੰਗ, ਯਾਤਰੀਆਂ ਦੀ ਐਂਟਰੀ ਅਤੇ ਉਨ੍ਹਾਂ ਦੀ ਆਵਾਜਾਈ ਅਤੇ ਕੋਚ ਸਰਵਿਸ ਬਾਰੇ ਵਿਆਪਕ ਜਾਣਕਾਰੀ ਰੇਲਵੇ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਵੇਗੀ।
 

3-ਜਿਨ੍ਹਾਂ ਕੋਲ ਈ-ਟਿਕਟਾਂ ਹੋਣਗੀਆਂ ਸਿਰਫ ਉਨ੍ਹਾਂ ਨੂੰ ਹੀ ਸਟੇਸ਼ਨ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।
 

4 ਯਾਤਰੀਆਂ ਦੀ ਆਵਾਜਾਈ ਜਾਂ ਫਿਰ ਜਿਹੜੀਆਂ ਗੱਡੀਆਂ ਵਿੱਚ ਯਾਤਰੀ ਬੈਠੇ ਹੋਣਗੇ ਉਨ੍ਹਾਂ ਦੇ ਡਰਾਈਵਰਾਂ ਨੂੰ ਸਟੇਸ਼ਨ ਉੱਤੇ ਪ੍ਰਵੇਸ਼ ਜਾਂ ਫਿਰ ਉਥੋਂ ਬਾਹਰ ਨਿਕਲਣ ਲਈ ਮੂਵਮੈਂਟ ਕਨਫਰਮ ਈ ਟਿਕਟ ਦੇ ਆਧਾਰ ਉੱਤੇ ਹੋਵੇਗਾ।
 

5-ਰੇਲਵੇ ਮੰਤਰਾਲੇ ਵੱਲੋਂ ਸਟੇਸ਼ਨਾਂ 'ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਯਾਤਰੀਆਂ ਦੀ ਲੋੜ ਅਨੁਸਾਰ ਜਾਂਚ ਕੀਤੀ ਜਾਵੇ ਅਤੇ ਬਿਨਾਂ ਕਿਸੇ ਲੱਛਣ ਵਾਲੇ ਯਾਤਰੀਆਂ ਨੂੰ ਰੇਲ ਰਾਹੀਂ  ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਸਾਰੇ ਯਾਤਰੀਆਂ ਨੂੰ ਸਟੇਸ਼ਨ ਅਤੇ ਕੋਚ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ ਤੋਂ ਪਹਿਲਾਂ ਇੱਕ ਹੈਂਡ ਸੈਨੀਟਾਈਜ਼ਰ ਦਿੱਤਾ ਜਾਵੇਗਾ। ਸਾਰੇ ਯਾਤਰੀ ਐਂਟਰੀ ਅਤੇ ਯਾਤਰਾ ਦੌਰਾਨ ਫੇਸ ਮਾਸਕ ਪਹਿਨਣਗੇ।
 

6-ਹਰ ਕਿਸੇ ਨੂੰ ਚੜ੍ਹਦੇ ਅਤੇ ਸਫ਼ਰ ਕਰਦੇ ਸਮੇਂ ਸਾਰਿਆਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਹੋਵੇਗੀ।
 

7- ਸਿਹਤ, ਸਲਾਹਕਾਰ/ਦਿਸ਼ਾ ਨਿਰਦੇਸ਼ ਸਟਾਫ਼ ਅਤੇ ਯਾਤਰੀਆਂ ਨੂੰ ਰੇਲਵੇ ਮੰਤਰਾਲੇ ਦੁਆਰਾ ਸੂਚਨਾ, ਸਿੱਖਿਆ ਅਤੇ ਸੰਚਾਰ ਮੁਹਿੰਮ ਰਾਹੀਂ ਪ੍ਰਦਾਨ ਕੀਤੇ ਜਾਣਗੇ।
 

8- ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ, ਯਾਤਰੀਆਂ ਨੂੰ ਮੰਜ਼ਿਲ ਸੂਬਾ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਜਾਰੀ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Home Ministry issues standard operating protocols for rail journey only confirmed ticket holders will get entry in station and train