ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ’ਚ ਅਰਧਸੈਨਿਕ ਬਲਾਂ ਦੀ ਤੈਨਾਤੀ ਉਤੇ ਗ੍ਰਹਿ ਮੰਤਰਾਲੇ ਨੇ ਦਿੱਤਾ ਜਵਾਬ

ਜੰਮੂ ਕਸ਼ਮੀਰ ’ਚ ਅਰਧਸੈਨਿਕ ਬਲਾਂ ਦੀ ਤੈਨਾਤੀ ਉਤੇ ਗ੍ਰਹਿ ਮੰਤਰਾਲੇ ਨੇ ਦਿੱਤਾ ਜਵਾਬ

ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਵਿਚ ਅਰਧ ਸੈਨਿਕ ਬਲਾਂ ਦੀ ਤੈਨਾਤੀ ਉਥੋਂ ਦੀ ਸੁਰੱਖਿਆ ਦੀ ਸਥਿਤੀ ਅਤੇ ਫੇਰਬਦਲੀ ਦੀ ਜ਼ਰੂਰਤ ਉਤੇ ਆਧਾਰਿਤ ਹੁੰਦੀ ਹੈ। ਇਹ ਵੀ ਕਿਹਾ ਕਿ ਅਜਿਹੀਆਂ ਗੱਲਾਂ ਉਤੇ ਜਨਤਕ ਤੌਰ ਉਤੇ ਚਰਚਾ ਨਹੀਂ ਕੀਤੀ ਜਾ ਸਕਦੀ।

 

ਮੰਤਰਾਲੇ ਦੇ ਸੂਤਰਾਂ ਨੇ ਭਾਸ਼ਾ ਨੂੰ ਇਹ ਵੀ ਕਿਹਾ ਕਿ ਕੇਂਦਰੀ ਬਲਾਂ ਦੀਆਂ 100 ਕੰਪਨੀਆਂ (10,000 ਸੈਨਿਕਾਂ) ਨੂੰ ਇਕ ਹਫਤੇ ਪਹਿਲਾਂ ਇੱਥੇ ਤੈਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਉਹ ਆਪਣੇ ਆਪਣੇ ਟਿਕਾਣਿਆਂ ਉਤੇ ਪਹੁੰਚਣ ਦੀ ਪ੍ਰਕਿਰਿਆ ਵਿਚ ਹਨ।

 

ਇਸ ਆਦੇਸ਼ ਤੋਂ ਸਪੱਸ਼ਟ ਤੌਰ ਉਤੇ ਵਾਧੂ ਬਲਾਂ ਦੀ ਤੈਨਾਤੀ ਦੀਆਂ ਚਰਚਾਵਾਂ ਤੇਜ ਹੋ ਗਈਆਂ ਸਨ। ਸੂਤਰਾਂ ਨੇ ਕਿਹਾ ਕਿ ਵਾਧੂ ਸੁਰੱਖਿਆ ਸਥਿਤੀ, ਸਿਖਲਾਈ ਦੀ ਸਥਿਤੀ, ਆਰਾਮ ਤੇ ਤੰਦਰੁਸਤ ਹੋ ਜਾਣ ਲਈ ਅਰਧਸੈਨਿਕ ਬਲ ਦੀ ਤੈਨਾਤੀ ਵਿਚ ਫੇਰਬਦਲ ਦੀ ਜ਼ਰੂਰਤ, ਕੇਂਦਰੀ ਬਲਾਂ ਦੀ ਤੈਨਾਤੀ ਤੇ ਵਾਪਸੀ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ।

 

ਉਨ੍ਹਾਂ ਕਿਹਾ ਕਿ ਤੈਨਾਤੀ ਅਤੇ ਕਿਸੇ ਖਾਸ ਖੇਤਰ ਵਿਚ ਤੈਨਾਤ ਅਰਧਸੈਨਿਕ ਬਲਾਂ ਦੀ ਗਤੀਵਿਧੀ ਦੇ ਬਿਊਰੋ ਉਤੇ ਜਨਤਕ ਤੌਰ ਉਤੇ ਕਦੇ ਵੀ ਚਰਚਾ ਨਹੀਂ ਕੀਤੀ ਜਾਂਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:home ministry reply in deployment of soldiers in jammu kashmir