ਬਿਹਾਰ ਦੇ ਮੁਜੱਫਰਪੁਰ ਵਿੱਚ ਚਮਕੀ ਬੁਖ਼ਾਰ ਦੇ ਕਹਿਰ ਤੋਂ ਬਾਅਦ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਿਹਤ ਵਿਵਸਥਾ ਦੀ ਪੋਲ੍ਹ ਖੁਲ੍ਹਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਨੇਤਾ ਨਿਤਿਆਨੰਦ ਰਾਏ ਨੇ ਵੱਡਾ ਐਲਾਨ ਕੀਤਾ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਐਲਾਨ ਕੀਤਾ ਹੈ ਕਿ ਬਿਹਾਰ ਦੇ ਸਾਰੇ 17 ਭਾਜਪਾ ਸਾਂਸਦ ਆਪਣੇ ਆਪਣੇ ਚੋਣ ਖੇਤਰ ਲਈ ਸਦਰ ਹਸਪਤਾਲਾਂ ਵਿੱਚ PICU (Pediatric Intensive Care Unit) ਬਣਾਉਣ ਲਈ 25 ਲੱਖ ਰੁਪਏ ਦਾ ਦਾਨ ਕਰਨਗੇ।
Union Minister of State for Home Nityanand Rai announces that all 17 BJP MPs of Bihar will donate Rs 25 Lakh for their respective constituencies to build PICUs in Sadar Hospitals there. pic.twitter.com/ktnpVKM2H6
— ANI (@ANI) June 21, 2019
ਦੱਸਣਯੋਗ ਹੈ ਕਿ ਮੁਜੱਫਰਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਚਮਕੀ ਬੁਖ਼ਾਰ ਨਾਲ ਹੁਣ ਤੱਕ 150 ਬੱਚਿਆਂ ਦਾ ਮੌਤ ਹੋ ਚੁੱਕੀ ਹੈ।
ਉੱਤਰ ਬਿਹਾਰ ਦੇ ਮੁਜੱਫਰਪੁਰ ਤੇ ਨੇੜਲੇ ਜ਼ਿਲ੍ਹਿਆਂ ਵਿੱਚ ਏਈਐਸ (ਚਮਕੀ ਬੁਖ਼ਾਰ) ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ 18 ਦਿਨਾਂ ਵਿੱਚ ਏਈਐਸ ਦੇ 429 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਮੁਜੱਫਰਪੁਰ ਵਿੱਚ ਹੁਣ ਤੱਕ 14 ਬੱਚਿਆਂ ਦਾ ਮੌਤ ਹੋ ਚੁੱਕੀ ਹੈ। ਹਾਲਾਂਕਿ, ਸਰਕਾਰੀ ਰਿਪੋਰਟ ਵਿੱਚ ਹੁਣ ਤੱਕ ਕਰੀਬ 115 ਮੌਤਾਂ ਦੀ ਗੱਲ ਕਹੀ ਗਈ ਹੈ।