ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਸੁਨਾਰੀਆ ਜੇਲ੍ਹ ਪੁੱਜੀ ਹਨੀਪ੍ਰੀਤ

ਬਲਾਤਕਾਰ ਦੇ ਦੋਸ਼ ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ ਨੂੰ ਮਿਲਣ ਲਈ ਉਨ੍ਹਾਂ ਦੀ ਗੋਦ ਲਈ ਧੀ ਹਨੀਪ੍ਰੀਤ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜੀ।

 

 

ਰਾਮ ਰਹੀਮ ਨਾਲ ਮੁਲਾਕਾਤ ਕਰਨ ਲਈ ਹਨੀਪ੍ਰੀਤ ਆਈ-20 ਕਾਰ ਚ ਸੁਨਾਰੀਆ ਜੇਲ੍ਹ ਪੁੱਜੀ ਸੀ।

 

 

ਦੱਸ ਦੇਈਏ ਕਿ ਹਨੀਪ੍ਰੀਤ ਡੇਰਾ ਸੌਦਾ ਮੁਖੀ ਦੀ ਸਭ ਤੋਂ ਵੱਡੀ ਰਾਜ਼ਦਾਰ ਹੈ। ਅੱਜ ਸੋਮਵਾਰ ਨੂੰ ਦੋਨਾਂ ਵਿਚਾਲੇ ਪਹਿਲੀ ਵਾਰ ਹੋਈ ਮੁਲਾਕਾਤ ਦੌਰਾਨ ਦੋਵੇਂ ਕਰੀਬ ਅੱਧਾ ਘੰਟੇ ਤੱਕ ਗੱਲਬਾਤ ਕਰਦੇ ਰਹੇ। ਦੋਹਾਂ ਵਿਚਾਲੇ ਗੱਲਬਾਤ ਦਾ ਸਮਾਂ ਜੇਲ੍ਹ ਦੇ ਸਮੇਂ-ਸੂਚੀ ਅਨੁਸਾਰ ਸੀ।

 

 

ਦੱਸ ਦਈਏ ਕਿ ਅੰਬਾਲਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ। ਪ੍ਰਸ਼ਾਸਨ ਰਾਮ ਰਹੀਮ ਤੇ ਹਨੀਪ੍ਰੀਤ ਦੀ ਮੁਲਾਕਾਤ ਚ ਰੁਕਾਵਟਾਂ ਪੈਦਾ ਕਰ ਰਿਹਾ ਸੀ।

 

 

ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਹਨੀਪ੍ਰੀਤ ਅੰਬਾਲਾ ਜੇਲ੍ਹ ਚ ਵੀ ਬੰਦ ਸੀ। ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਨੂੰ ਛੇਤੀ ਤੋਂ ਛੇਤੀ ਮਿਲਣਾ ਚਾਹੁੰਦੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honeypreet arrives at Sunaria jail to meet Dera chief Ram Rahim