ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਨੀਪ੍ਰੀਤ ਇੰਸਾਂ ਦੀ ਜ਼ਮਾਨਤ ਮਨਜ਼ੂਰ

​​​​​​​ਹਨੀਪ੍ਰੀਤ ਇੰਸਾਂ ਵੱਲੋਂ ਜ਼ਮਾਨਤ ਲਈ ਅਰਜ਼ੀ ਦਾਖ਼ਲ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ‘ਮੁਤਬੰਨੀ ਧੀ’ ਹਨੀਪ੍ਰੀਤ ਇੰਸਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ ਹੈ। ਇਸ ਤੋਂ ਪਹਿਲਾਂ ਅੱਜ ਹੀ ਹਨੀਪ੍ਰੀਤ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਪੰਚਕੂਲਾ ਦੀ ਇੱਕ ਅਦਾਲਤ ’ਚ ਦਾਖ਼ਲ ਕੀਤੀ ਸੀ। ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਪਹਿਲਾਂ ਲੱਗੇ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ।

 

 

ਦਰਅਸਲ, ਇਹ ਮਾਮਲਾ 25 ਅਗਸਤ, 2017 ਦਾ ਹੈ, ਜਦੋਂ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ 2002 ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਤਦ ਹਨੀਪ੍ਰੀਤ ਵੀ ਡੇਰਾ ਮੁਖੀ ਨਾਲ ਰੋਹਤਕ ਦੀ ਸੁਨਾਰੀਆ ਜੇਲ੍ਹ ਤੱਕ ਹੈਲੀਕਾਪਟਰ ਵਿੱਚ ਗਈ ਸੀ।

 

 

ਆਪਣੇ ’ਤੇ ਲੱਗਾ ਰਾਜ–ਧਰੋਹ ਦਾ ਦੋਸ਼ ਹਟਣ ਤੋਂ ਬਾਅਦ ਹਨੀਪ੍ਰੀਤ ਨੇ ਅੱਜ ਬੁੱਧਵਾਰ ਨੂੰ ਆਪਣੀ ਪੱਕੀ (ਰੈਗੂਲਰ) ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ।

 

 

ਹਨੀਪ੍ਰੀਤ ਦੇ ਵਕੀਲ ਧਰੁਵ ਗੁਪਤਾ ਨੇ ਪਹਿਲਾਂ ਦੱਸਿਆ ਸੀ ਕਿ ਜ਼ਮਾਨਤ ਅਰਜ਼ੀ ਦਾਖ਼ਲ ਕਰ ਦਿੱਤੀ ਗਈ ਹੈ ਤੇ ਹੁਣ ਵੇਖੋ ਉਸ ਦੀ ਸੁਣਵਾਈ ਕਦੋਂ ਹੁੰਦੀ ਹੈ। ਉਨ੍ਹਾਂ ਤਦ ਹੀ ਆਸ ਪ੍ਰਗਟਾਈ ਸੀ ਕਿ ਸ਼ਾਇਦ ਦੁਪਹਿਰ ਦੇ ਖਾਣੇ ਤੋਂ ਬਾਅਦ ਅੱਜ ਹੀ ਇਸ ਅਰਜ਼ੀ ਉੱਤੇ ਸੁਣਵਾਈ ਹੋ ਜਾਵੇ।

 

 

ਚੇਤੇ ਰਹੇ ਕਿ ਜਦੋਂ 25 ਅਗਸਤ, 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤਦ ਵੱਡੇ ਪੱਧਰ ’ਤੇ ਹਿੰਸਾ ਭੜਕ ਗਈ ਸੀ। ਉਦੋਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਰਾਜ–ਧਰੋਹ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚ ਡੇਰਾ ਸਿਰਸਾ ਦਾ ਬੁਲਾਰਾ ਆਦਿੱਤਿਆ ਇੰਸਾਂ ਵੀ ਸ਼ਾਮਲ ਸੀ।

 

 

ਇਨ੍ਹਾਂ ਸਭਨਾਂ ਵਿਰੁੱਧ ਪੰਚਕੂਲਾ ਦੇ ਸੈਕਟਰ–5 ਸਥਿਤ ਪੁਲਿਸ ਥਾਣੇ ਵਿੱਚ ਐੱਫ਼ਆਈਆਰ ਨੰਬਰ 345 ਦਾਇਰ ਕੀਤੀ ਸੀ। ਪੁਲਿਸ ਵੱਲੋਂ ਦਾਇਰ ਕੀਤੇ ਦੋਸ਼–ਪੱਤਰ ਵਿੱਚ ਆਖਿਆ ਗਿਆ ਸੀ ਕਿ ਪੰਚਕੂਲਾ ’ਚ ਹਿੰਸਾ ਦੀ ਸਾਜ਼ਿਸ਼ ਪਹਿਲਾਂ ਡੇਰਾ ਸਿਰਸਾ ਦੇ ਮੁੱਖ ਦਫ਼ਤਰ ’ਚ ਹੀ ਰਚੀ ਗਈ ਸੀ। ਆਦਿੱਤਿਆ ਇੰਸਾ ਸਮੇਤ ਪੰਜ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honeypreet Insan files bail plea