ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੀਪ੍ਰੀਤ ਤੀਜੀ ਵਾਰ ਰਾਮ ਰਹੀਮ ਨੂੰ ਮਿਲਣ ਲਈ ਪੁੱਜੀ ਸੁਨਾਰੀਆ ਜੇਲ

ਦੋ ਸਾਧਵੀਆਂ ਨਾਲ ਬਲਾਤਕਾਰ ਤੇ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਸ ਦੀ ਮੁੰਹ-ਬੋਲੀ ਬੇਟੀ ਹਨੀਪ੍ਰੀਤ ਕੌਰ ਨੇ ਸੋਮਵਾਰ ਨੂੰ ਫਿਰ ਮੁਲਾਕਾਤ ਕੀਤੀ। ਹਨੀਪ੍ਰੀਤ ਸੁਨਾਰੀਆ ਜੇਲ ਪਹੁੰਚੀ ਅਤੇ ਰਾਮ ਰਹੀਮ ਨਾਲ ਲਗਭਗ 20 ਮਿੰਟ ਤਕ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ 9 ਅਤੇ 23 ਦਸੰਬਰ ਨੂੰ ਵੀ ਰਾਮ ਰਹੀਮ ਨੂੰ ਮਿਲਣ ਲਈ ਸੁਨਾਰੀਆ ਜੇਲ ਗਈ ਸੀ।

 


 

ਸੋਮਵਾਰ ਨੂੰ ਦੁਪਹਿਰ 2.54 ਵਜੇ ਹਨੀਪ੍ਰੀਤ ਸੁਨਾਰੀਆ ਜੇਲ ਪਹੁੰਚੀ। ਲਗਭਗ 1 ਘੰਟੇ ਤਕ ਉਹ ਜੇਲ ਅੰਦਰ ਰਹੀ। ਇਸ ਦੌਰਾਨ ਹੋਰ ਕੈਦੀਆਂ ਦੀ ਮੁਲਾਕਾਤ ਬੰਦ ਰਹੀ। ਹਨੀਪ੍ਰੀਤ ਦੇ ਜੇਲ ਪਹੁੰਚਣ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਸ ਦੀ 20 ਮਿੰਟ ਰਾਮ ਰਹੀਮ ਨਾਲ ਮੁਲਾਕਾਤ ਕਰਵਾਈ ਗਈ। ਜੇਲ 'ਚ ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦਾ ਚਚੇਰਾ ਭਰਾ ਚਰਨ ਸਿੰਘ ਸਿੱਧੂ, ਉਸ ਦਾ ਵਕੀਲ ਹਰੀਸ਼ ਛਾਬੜਾ ਅਤੇ ਰਜਿੰਦਰ ਸਿੰਘ ਸਰਾਂ ਵੀ ਮੌਜੂਦ ਸੀ।
 

ਜ਼ਿਕਰਯੋਗ ਹੈ ਕਿ ਜੇਲ ਪ੍ਰਸ਼ਾਸਨ ਨੇ ਹਨੀਪ੍ਰੀਤ ਦਾ ਨਾਂ ਰਾਮ ਰਹੀਮ ਦੀ ਪਰਿਵਾਰਿਕ ਮੈਂਬਰਾਂ ਦੀ ਸੂਚੀ 'ਚ ਸ਼ਾਮਿਲ ਕਰ ਲਿਆ ਹੈ। ਸਜ਼ਾ ਪ੍ਰਾਪਤ ਕੈਦੀ ਨੂੰ ਮਿਲਣ ਲਈ ਹਫਤੇ 'ਚ 2 ਦਿਨ ਤੈਅ ਹੁੰਦੇ ਹਨ। ਉਸ ਨੂੰ ਮਿਲਣ ਵਾਲੇ 10 ਲੋਕਾਂ ਦੇ ਨਾਂ ਜੇਲ ਪ੍ਰਸ਼ਾਸਨ ਕੋਲ ਹੁੰਦੇ ਹਨ। ਹਾਲਾਂਕਿ 9 ਦਸੰਬਰ ਨੂੰ ਉਹ ਪਰਿਵਾਰ ਵਾਲਿਆਂ ਨਾਲ ਰਾਮ ਰਹੀਮ ਨੂੰ ਮਿਲੀ ਸੀ। ਉਸ ਤੋਂ ਬਾਅਦ ਉਹ 23 ਦਸੰਬਰ ਨੂੰ ਦੂਜੀ ਵਾਰ ਜੇਲ 'ਚ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ ਸੀ। 
 

ਦੱਸ ਦਈਏ ਕਿ ਹਨੀਪ੍ਰੀਤ ਵੀ ਜੇਲ੍ਹ ਅੰਦਰ ਬੰਦ ਸੀ ਪਰ 6 ਅਕਤੂਬਰ ਨੂੰ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honeypreet meets Sirsa dera chief Gurmeet Ram Rahim at Rohtak jail third time