ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਦੀ ਸਰਕਾਰ ਬਣੇਗੀ : ਡਾ. ਮਨਮੋਹਨ ਸਿੰਘ

ਮਹਾਰਾਸ਼ਟਰ 'ਚ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਣਗੇ। ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
 

ਸੰਵਿਧਾਨ ਦਿਵਸ 'ਤੇ ਸੰਸਦ ਦੇ ਸੰਯੁਕਤ ਸਦਨ ਦਾ ਵਿਰੋਧੀ ਧਿਰ ਵਲੋਂ ਬਾਈਕਾਟ ਕਰਨ ਦੇ ਸਵਾਲ 'ਤੇ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਨਾਲ ਸੰਵਿਧਾਨ ਦਾ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਸਾਰਿਆਂ ਨੂੰ ਇਹ ਯਾਦ ਦਿਵਾਇਆ ਗਿਆ ਹੈ ਕਿ ਸੰਵਿਧਾਨਿਕ ਨਿਯਮਾਂ ਨੂੰ ਮੌਜੂਦਾ ਸਰਕਾਰ ਤੋੜ ਰਹੀ ਹੈ।


ਇਸ ਤੋਂ ਪਹਿਲਾਂ ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ, "ਅਸੀਂ ਫ਼ਲੋਰ ਟੈਸਟ ਜਿੱਤਾਂਗੇ।" ਉਨ੍ਹਾਂ ਨੇ ਮਹਾਰਾਸ਼ਟਰ 'ਚ ਸ਼ਕਤੀ ਪ੍ਰੀਖਣ ਕਰਵਾਉਣ ਦੇ ਸੁਪਰੀਮ ਕੋਰਰਟ ਦੇ ਫ਼ੈਸਲੇ ਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ-ਅਜੀਤ ਪਵਾਰ ਦੀ ਗ਼ੈਰ-ਕਾਨੂੰਨੀ ਸਰਕਾਰ ਦੇ ਮੂੰਹ 'ਤੇ 'ਚਪੇੜ' ਹੈ। ਕਾਂਗਰਸ ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਨੇ ਲੋਕਤੰਤਰ ਨੂੰ ਦਾਗਦਾਰ ਕੀਤਾ, ਜਦਕਿ ਸੁਪਰੀਮ ਕੋਰਟ ਨੇ ਸੰਵਿਧਾਨ ਦਿਵਸ ਮੌਕੇ ਦਿੱਤੇ ਫ਼ੈਸਲੇ ਨਾਲ ਦੇਸ਼ ਦੀ ਜਨਤਾ ਨੂੰ ਤੋਹਫ਼ਾ ਦਿੱਤਾ ਹੈ।
 

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, "ਸੁਪਰੀਮ ਕੋਰਟ ਦਾ ਫ਼ੈਸਲਾ ਭਾਜਪਾ-ਅਜੀਤ ਪਵਾਰ ਦੀ ਗ਼ੈਰ-ਕਾਨੂੰਨੀ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜਿਨ੍ਹਾਂ ਨੇ ਲੋਕਾਂ ਦੇ ਫ਼ੈਸਲੇ ਦੀ ਕਦਰ ਨਾ ਕੀਤੀ। ਫਰਜੀਵਾੜੇ ਦੀ ਨੀਂਹ 'ਤੇ ਬਣੀ ਸਰਕਾਰ ਨੂੰ ਸੰਵਿਧਾਨ ਦਿਵਸ ਮੌਕੇ ਹਾਰ ਮਿਲੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hope NCP-Shiv Sena-Congress will form govt in Maharashtra : Manmohan Singh