ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤ੍ਰਿਪੁਰਾ 'ਚ ਨਾਬਾਲਿਗ ਨਾਲ ਕਈ ਮਹੀਨਿਆਂ ਤਕ ਬਲਾਤਕਾਰ ਕਰਨ ਮਗਰੋਂ ਜ਼ਿੰਦਾ ਸਾੜਿਆ

ਤ੍ਰਿਪੁਰਾ ਚ ਇੱਕ ਨਾਬਾਲਿਗ ਕੁੜੀ ਨਾਲ ਤਕਰੀਬਨ ਡੇਢ ਮਹੀਨਾ ਬਲਾਤਕਾਰ ਕਰਨ ਤੋਂ ਬਾਅਦ ਇੱਕ ਨੌਜਵਾਨ ਅਤੇ ਉਸਦੀ ਮਾਂ ਨੇ ਕੁੜੀ ਨੂੰ ਜ਼ਿੰਦਾ ਸਾੜ ਦਿੱਤਾ। ਇਥੋਂ ਦੇ ਗੋਵਿੰਦ ਵਲੱਭ ਪੰਤ ਮੈਡੀਕਲ ਕਾਲਜ ਵਿਖੇ ਨਾਬਾਲਿਗ ਦੀ ਮੌਤ ਤੋਂ ਬਾਅਦ ਸ਼ਨਿੱਚਰਵਾਰ ਨੂੰ ਪੁਲਿਸ ਨੇ ਮੁਲਜ਼ਮ ਅਜਾਯ ਰੁਦਰਾ ਪਾਲ (25) ਤੇ ਉਸਦੀ ਮਾਂ ਅਨੀਮਾ ਰੁਦਰਾ ਪਾਲ (59) ਨੂੰ ਗ੍ਰਿਫਤਾਰ ਕਰ ਲਿਆ।

 

ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਉਕਤ ਕੁੜੀ ਤੋਂ ਵਿਆਹ ਦੇ ਨਾਂ 'ਤੇ ਦਾਜ ਵੀ ਲਿਆ ਸੀ। ਪੁਲਿਸ ਨੇ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਾਯ ਨੇ 28 ਅਕਤੂਬਰ ਨੂੰ ਉਨ੍ਹਾਂ ਦੀ ਧੀ ਨੂੰ ਖੋਵਾਈ ਜ਼ਿਲੇ ਦੇ ਕਲਿਆਣਪੁਰ ਸਥਿਤ ਘਰ ਤੋਂ ਅਗਵਾ ਕਰ ਲਿਆ ਤੇ ਉਸ ਨੂੰ ਦੱਖਣੀ ਤ੍ਰਿਪੁਰਾ ਦੇ ਸ਼ਾਂਤਿਰ ਬਾਜ਼ਾਰ ਸਥਿਤ ਆਪਣੇ ਘਰ ਲੈ ਗਿਆ ਸੀ।

 

ਪੁਲਿਸ ਨੇ ਕਿਹਾ, “ਅਜਾਯ ਨੇ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਵਿਆਹ ਕਰਾਉਣ ਲਈ ਦਾਜ ਵਜੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਪੀੜਤ ਪਰਿਵਾਰ ਦੇ ਦਬਾਅ ਕਾਰਨ ਅਜਾਯ ਸ਼ੁੱਕਰਵਾਰ ਨੂੰ ਦਾਜ ਦੀ ਪਹਿਲੀ ਕਿਸ਼ਤ ਮਿਲਣ ਤੋਂ ਬਾਅਦ 11 ਦਸੰਬਰ ਨੂੰ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ। ਪਰ ਅਜਾਯ ਅਤੇ ਉਸ ਦੀ ਮਾਂ ਵਿਚਾਲੇ ਦਾਜ ਨੂੰ ਲੈ ਕੇ ਬਹਿਸ ਹੋ ਗਈ ਤੇ ਫਿਰ ਪੀੜਤ ਲੜਕੀ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ।”

 

ਪੀੜਤ ਦੇ ਗੁੱਸੇ ਚ ਆਏ ਪਰਿਵਾਰ ਅਤੇ ਗੁਆਂਢੀਆਂ ਨੇ ਅਜਾਯ ਤੇ ਉਸ ਦੀ ਮਾਂ ਨੂੰ ਹਸਪਤਾਲ ਚ ਮੌਤ ਤੋਂ ਬਾਅਦ ਹਸਪਤਾਲ ਚ ਘੇਰ ਲਿਆ। ਪੁਲਿਸ ਨੇ ਕਿਹਾ, "ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਪੀੜਤ ਦੀ ਮੌਤ ਤੋਂ ਪਹਿਲਾਂ ਉਸ ਦਾ ਬਿਆਨ ਦਰਜ ਕੀਤਾ ਗਿਆ ਸੀ।”

 

ਮ੍ਰਿਤਕ ਲੜਕੀ ਦੇ ਗੁਆਂਢੀਆਂ ਅਨੁਸਾਰ, ਅਜਾਯ ਦੇ ਇਕ ਰਿਸ਼ਤੇਦਾਰ ਦਾ ਵਿਆਹ ਪੀੜਤ ਪਰਿਵਾਰ ਦੇ ਇੱਥੇ ਹੋਇਆ ਸੀ। ਉਦੋਂ ਤੋਂ ਹੀ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:horrifying minor girl raped for months burnt alive in Tripura