ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਕੁਵੈਤ ’ਚ ਫਾਂਸੀ ਦੀ ਸਜ਼ਾ

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਕੁਵੈਤ ’ਚ ਫਾਂਸੀ ਦੀ ਸਜ਼ਾ

ਹੁਸ਼ਿਆਰਪੁਰ ਦੇ ਪਿੰਡ ਤਾਰਾਗੜ੍ਹ ਦੇ ਇੱਕ ਨੌਜਵਾਨ ਰਾਜਿੰਦਰ ਸਿੰਘ ਨੂੰ ਕੁਵੈਤ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਤੇ ਨਸ਼ਿਆਂ ਦੀ ਸਮੱਗਲਿੰਗ ਕਰਨ ਦਾ ਦੋਸ਼ ਹੈ। ਰਾਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸੇ ਵਰ੍ਹੇ ਦੇ ਅਰੰਭ ’ਚ ਪਹਿਲੀ ਵਾਰ ਪਤਾ ਲੱਗਾ ਸੀ ਕਿ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

 

 

ਹੁਣ ਜਦ ਤੋਂ ਪਰਿਵਾਰ ਨੂੰ ਇਹ ਖ਼ਬਰ ਮਿਲੀ ਹੈ ਕਿ ਰਾਜਿੰਦਰ ਸਿੰਘ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਤਦ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਰਾਤ ਨੂੰ ਨੀਂਦਰ ਨਹੀਂ ਆਉਂਦੀ।

 

 

ਪਰਿਵਾਰਕ ਮੈਂਬਰਾਂ ਨੇ ਹੁਣ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਰਾਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਤੋਂ ਬਚਾ ਕੇ ਵਤਨ ਵਾਪਸ ਲਿਆਂਦਾ ਜਾਵੇ।

 

 

ਰਾਜਿੰਦਰ ਸਿੰਘ ਪਹਿਲੀ ਵਾਰ 2014 ’ਚ ਦੁਬਈ ਗਿਆ ਸੀ ਤੇ ਫਿਰ ਜਨਵਰੀ 2016 ’ਚ ਉਹ ਉੱਥੋਂ ਹੀ ਕੁਵੈਤ ਦੇ ਸ਼ਹਿਰ ਸਾਵੀ ਵਿਖੇ ਕੰਮ ਕਰਨ ਲਈ ਚਲਾ ਗਿਆ ਸੀ।

 

 

ਫ਼ਰਵਰੀ 2019 ’ਚ ਉਸ ਦਾ ਵੀਜ਼ਾ ਖ਼ਤਮ ਹੋ ਜਾਣਾ ਸੀ ਤੇ ਮਾਰਚ ਮਹੀਨੇ ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਵੀ ਰੱਖਣ ਦੀ ਸੋਚ ਲਈ ਸੀ।

 

 

ਪਰ ਘਰ ਪਰਤਣ ਤੋਂ ਪਹਿਲਾਂ ਰਾਜਿੰਦਰ ਸਿੰਘ ਆਪਣੇ ਕਿਸੇ ਜਾਣਕਾਰ ਸਤਵਿੰਦਰ ਸਿੰਘ ਨੂੰ ਮਿਲਣ ਲਈ ਕੁਵੈਤ ਦੇ ਸ਼ਹਿਰ ਖਰਵਾਨੀਆ ਗਿਆ ਤੇ ਉੱਥੇ ਹੀ ਕੰਮ ਕਰਨ ਲੱਗਾ।

 

 

ਉੱਥੇ 15 ਜਨਵਰੀ, 2019 ਨੂੰ ਜਦੋਂ ਉਹ ਇੱਕ ਬੱਸ ਅੱਡੇ ਉੱਤੇ ਖੜ੍ਹਾ ਸੀ, ਤਾਂ ਉਸ ਨੂੰ ਇੱਕ ਵਿਅਕਤੀ ਇੱਕ ਬੈਗ ਦੇ ਕੇ ਆਖਣ ਲੱਗਾ ਕਿ ਉਹ ਕੁਝ ਮਿੰਟਾਂ ’ਚ ਹੀ ਪਰਤ ਆਵੇਗਾ। ਪਰ ਉਹ ਨਹੀਂ ਮੁੜਿਆ ਤੇ ਇੰਨੇ ਨੂੰ ਪੁਲਿਸ ਨੇ ਰਾਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਕਿਉ਼ਕਿ ਉਸ ਬੈਗ ਵਿੱਚ ਨਸ਼ੀਲੇ ਪਦਾਰਥ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hoshiarpur youth gets capital sentence in Kuwait