ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ੀ ਨਾਲ ਕੀਤੀ ਫਾਇਰਿੰਗ ਕਾਰਨ ਹਾਦਸੇ ਲਈ ਪ੍ਰਬੰਧਕ ਵੀ ਹੋਵੇਗਾ ਜ਼ਿੰਮੇਵਾਰ

ਵਿਆਹ ਅਤੇ ਹੋਰਨਾਂ ਸਮਾਗਮਾਂ ਚ ਖੁ਼ਸ਼ੀ ਚ ਕੀਤੀ ਫਾਇਰਿੰਗ ਚ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਹੁਣ ਪ੍ਰਬੰਧਕ ਵੀ ਜਿ਼ੰਮੇਵਾਰ ਹੋਵੇਗਾ। ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਮਹਿਮਾਨ ਜਸ਼ਨ ਦੌਰਾਨ ਗੋਲੀ ਨਾ ਚਲਾਉਣ।

 

ਜਸਟਿਸ ਵਿਭੂ ਬਾਖਰੂ ਨੇ ਕਿਹਾ ਕਿ ਜੇਕਰ ਜਸ਼ਨ ਦੌਰਾਨ ਕੋਈ ਗੋਲੀ ਚਲਾਉਂਦਾ ਹੈ ਤਾਂ ਇਹ ਪ੍ਰਬੰਧਕ ਦੀ ਜਿ਼ੰਮੇਵਾਰੀ ਹੋਵੇਗੀ ਕਿ ਉਹ ਤੁਰੰਤ ਪੁਲਿਸ ਨੂੰ ਸੂਚਨਾ ਦੇਵੇ।

 

ਦੱਸਣਯੋਗ ਹੈ ਕਿ ਅਪ੍ਰੈਲ ਸਾਲ 2016 ਚ ਦਿੱਲੀ ਨਿਵਾਸੀ ਸ਼ਾਮ ਸੁੰਦਰ ਕੌਸ਼ਲ ਨਾਂ ਦੇ ਵਿਅਕਤੀ ਦੀ 17 ਸਾਲਾ ਧੀ ਅੰਜਲੀ ਗਲੀ ਤੋਂ ਲੰਘ ਰਹੀ ਬਰਾਤ ਦੇਖਣ ਲਈ ਆਪਣੇ ਘਰ ਦੀ ਛੱਤ ਦੇ ਚਬਾਰੇ ਤੇ ਖਲੌਤੀ ਸੀ ਕਿ ਬਰਾਤ ਚ ਆਏ ਕਿਸੇ ਮਹਿਮਾਨ ਨ ਹਵਾ ਚ ਗੋਲੀ ਚਲਾ ਦਿੱਤੀ। ਇਹ ਗੋਲੀ ਅੰਜਲੀ ਦੇ ਸਿਰ ਚ ਲੱਗੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈੇ। ਧੀ ਦੀ ਮੌਤ ਮਗਰੋਂ ਸ਼ਾਮ ਸੁੰਦਰ ਨੇ ਹਾਈ ਕੋਰਟ ਚ ਅਪੀਲ ਦਾਇਰ ਕੀਤੀ ਅਤੇ ਦੁੱਲ੍ਹੇ, ਉਸਦੇ ਪਿਓ ਅਤੇ ਪੁਲਿਸ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ।

 

ਹਾਈਕੋਰਟ ਨੇ ਕਿਹਾ ਕਿ ਜਸ਼ਨ ਦੌਰਾਨ ਚਲਾਈ ਜਾਣ ਵਾਲੀ ਗੋਲੀ ਕਾਰਨ ਵਾਪਰਨ ਵਾਲੇ ਕਿਸੇ ਵੀ ਹਾਦਸੇ ਲਈ ਸਮਾਗਮ ਦੇ ਪ੍ਰਬੰਧਕ ਦੀ ਜਿ਼ੰਮੇਵਾਰੀ ਤੈਅ ਕਰਨ ਦੀ ਲੋੜ ਹੈ। ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਆਹ ਅਤੇ ਹੋਰਨਾਂ ਸਮਾਗਮਾਂ ਚ ਖੁ਼ਸ਼ੀ ਚ ਕੀਤੀ ਫਾਇਰਿੰਗ ਚ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਹੁਣ ਪ੍ਰਬੰਧਕ ਵੀ ਜਿ਼ੰਮੇਵਾਰ ਹੋਵੇਗਾ। ਪ੍ਰਬੰਧਕ ਇਹ ਕਹਿ ਕੇ ਨਹੀਂ ਬੱਚ ਸਕਦਾ ਕਿ ਅਸੀਂ ਮਹਿਮਾਨ ਨੂੰ ਬੰਦੂਕ ਲਿਆਉਣ ਲਈ ਨਹੀਂ ਕਿਹਾ ਸੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hosts Will Be Responsible For Celebratory Firing Mishap says Delhi High Court