ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ਦੇ ਹੋਟਲ ਕਾਰੋਬਾਰੀ ਦਾ ਕਤਲ

ਦੁਬਈ ਦੇ ਹੋਟਲ ਕਾਰੋਬਾਰੀ ਦਾ ਕਤਲ

ਦੁਬਈ ਵਿਚ ਹੋਟਲ ਚਲਾਉਣ ਵਾਲੇ 48 ਸਾਲ ਦੇ ਕਾਰੋਬਾਰੀ ਦਾ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਕਤਲ ਕਰ ਦਿੱਤਾ। ਪੁਲਿਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੁੰਬਈ ਵਾਸੀ ਸੁਰੇਸ਼ ਮੁਨਾਜੇ ਦਾ ਠਾਣੇ ਦੀ ਸਹਾਪੁਰ ਤਾਲੁਕਾ ਵਿਚ ਇਕ ਬੰਗਲਾ ਹੈ ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਠਹਿਰਾ ਹੋਇਆ ਸੀ। ਉਹ ਦੁਬਈ ਵਿਚ ਹੋਟਲ ਦਾ ਕਾਰੋਬਾਰ ਕਰਦੇ ਹਨ।

 

ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ–ਸ਼ਨੀਵਾਰ ਦੀ ਰਾਤ ਨੂੰ ਮੁਨਾਜੇ ਬੰਗਲੇ ਉਤੇ ਇਕੱਲੇ ਸਨ, ਤਾਂ ਖਿੜਕੀ ਨੂੰ ਕੱਟਕੇ ਕੁਝ ਅਣਪਛਾਤੇ ਲੋਕ ਘਰ ਵਿਚ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਕੱਪੜੇ ਨਾਲ ਪੀੜਤ ਦੇ ਹੱਥ ਅਤੇ ਪੈਰ ਬੰਨ ਦਿੱਤੇ ਅਤੇ ਉਨ੍ਹਾਂ ਦੀ ਐਨੀ ਮਾਰਕੁੱਟ ਕੀਤੀ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਮੌਕੇ ਤੋਂ ਭਜ ਗਏ।

 

ਅਧਿਕਾਰੀ ਨੇ ਦੱਸਿਆ ਕਿ ਘਰ ਦਾ ਕੰਮ ਕਰਨ ਵਾਲੇ ਕਰਮਚਾਰੀ ਨੇ ਸ਼ਨੀਵਾਰ ਨੂੰ ਬੰਗਲੇ ਵਿਚ ਉਨ੍ਹਾਂ ਦੀ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਲਾਸ਼ ਉਤੇ ਸੱਟਾਂ ਦੇ ਕਈ ਨਿਸ਼ਾਨ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hotel businessman of dubai killed in thane district