ਦਿੱਲੀ ਦੇ ਚਿਤਾਰੰਜਨ ਪਾਰਕ ਖੇਤਰ ਚ ਐਤਵਾਰ ਦੁਪਹਿਰ ਨੂੰ ਇਕ ਉਸਾਰੀ ਅਧੀਨ ਇਮਾਰਤ ਢਹਿ ਢੇਰੀ ਹੋ ਗਈ, ਜਿਸ ਦੇ ਮਲਬੇ ਚ ਦੋ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਇਮਾਰਤ ਦੇ ਦੁਪਹਿਰ 2.13 ਵਜੇ ਢਹਿ ਜਾਣ ਦੀ ਖਬਰ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਪੰਜ ਅੱਗ ਬੁਝਾਊ ਵਾਹਲਾਂ ਨੂੰ ਮੌਕੇ ‘ਤੇ ਭੇਜਿਆ ਗਿਆ।
ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਲਬੇ ਹੇਠਾਂ ਦੋ ਲੋਕਾਂ ਦੇ ਫਸਣ ਦਾ ਖ਼ਦਸ਼ਾ ਹੈ।
ਪਿਛਲੇ ਦਿਨੀਂ, ਪੰਜਾਬ ਦੇ ਮੋਹਾਲੀ ਚ ਇੱਕ ਤਿੰਨ ਮੰਜ਼ਿਲਾ ਇਮਾਰਤ ਵੀ ਢਹਿ ਢੇਰੀ ਹੋ ਗਈ ਸੀ। ਇਸ ਹਾਦਸੇ ਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਅਤੇ ਰਾਹਤ ਅਭਿਆਨ ਚਲਾਏ ਅਤੇ ਲੋਕਾਂ ਨੂੰ ਬਾਹਰ ਕੱਢਿਆ ਸੀ।
ਇਸ ਹਾਦਸੇ ਚ ਖਰੜ-ਲਾਂਡਰਾਂ ਰੋਡ 'ਤੇ ਇਸ ਇਮਾਰਤ ਦੀ ਨੀਂਹ ਚ ਇੱਕ ਜੇਸੀਬੀ ਮਸ਼ੀਨ ਨਾਲ ਖੁਦਾਈ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਸੀ।
Delhi: A house collapses in CR Park (Chittaranjan Park), two persons feared trapped under the debris. Five fire tenders have been rushed to the spot. More details awaited. pic.twitter.com/BATj68stEt
— ANI (@ANI) February 16, 2020