ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖਦੇ-ਵੇਖਦੇ ਗੋਲੀਆਂ 'ਚ ਬਦਲ ਗਿਆ CAA ਵਿਰੁੱਧ ਫੁੱਲਾਂ ਨਾਲ ਸ਼ੁਰੂ ਹੋਇਆ ਪ੍ਰਦਰਸ਼ਨ

ਸੋਮਵਾਰ ਸਵੇਰੇ 11 ਵਜੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਕੁਝ ਪ੍ਰਦਰਸ਼ਨਕਾਰੀ ਦਿੱਲੀ ਦੇ ਜਾਫ਼ਰਾਬਾਦ 'ਚ ਮੁੱਖ ਸੜਕ 'ਤੇ ਇਕੱਠੇ ਹੋਏ ਸਨ। ਉਹ ਮੌਜਪੁਰ-ਬਾਬਰਪੁਰ ਮੈਟਰੇ ਸਟੇਸ਼ਨ 'ਤੇ ਸੀਏਏ ਦਾ ਸਮਰਥਨ ਕਰਨ ਵਾਲੇ ਸਮਰਥਕਾਂ ਲਈ ਹੱਥਾਂ 'ਚ ਫੁੱਲ ਲੈ ਕੇ ਖੜੇ ਸਨ। ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਸੀ ਕਿ ਜੇ ਸਾਡੇ 'ਤੇ ਪੱਥਰ ਸੁੱਟੇ ਗਏ ਤਾਂ ਅਸੀਂ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕਰਾਂਗੇ।
 

ਦੁਪਹਿਰ 2 ਵਜੇ ਤੱਕ ਇਹ ਸ਼ਾਂਤੀ ਪ੍ਰਦਰਸ਼ਨ ਕੁਝ ਮਿੰਟਾਂ ਵਿੱਚ ਹੀ ਪੱਥਰਬਾਜ਼ੀ 'ਚ ਬਦਲ ਗਿਆ ਅਤੇ ਦੋਵੇਂ ਧਿਰਾਂ ਨੇ ਇਸ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਫੁੱਲਾਂ ਦੀ ਬਜਾਏ ਡੰਡੇ, ਲੋਹੇ ਦੀਆਂ ਰਾਡਾਂ, ਪੱਥਰ ਅਤੇ ਸ਼ੀਸ਼ੀਆਂ ਇੱਕ-ਦੂਜੇ 'ਤੇ ਸੁੱਟੀਆਂ ਜਾ ਰਹੀਆਂ ਸਨ। ਮੁੱਖ ਸੜਕ 'ਤੇ ਘਰਾਂ ਦੇ ਬਾਹਰ ਖੜ੍ਹੇ ਘੱਟੋ-ਘੱਟ ਤਿੰਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇੱਕ ਦੁਕਾਨ ਅਤੇ ਮਕਾਨ ਨੂੰ ਅੱਗ ਲੱਗਾ ਦਿੱਤੀ। ਕਈ ਘਰਾਂ ਅਤੇ ਦੁਕਾਨਾਂ ਨੂੰ ਤੋੜ ਦਿੱਤਾ ਗਿਆ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ।
 

ਦੁਪਹਿਰ 3 ਵਜੇ ਤੱਕ ਜਦੋਂ ਫ਼ੌਜ ਨੂੰ ਬੁਲਾਇਆ ਗਿਆ ਅਤੇ ਝੰਡਾ ਮਾਰਚ ਕੀਤਾ ਗਿਆ ਤਾਂ ਕਈ ਵਾਰ ਰੁੱਕ-ਰੁੱਕ ਕੇ ਪੱਥਰਬਾਜ਼ੀ ਹੋਈ। ਇਸ ਦੌਰਾਨ ਸੜਕ ਇੱਟਾਂ, ਪੱਥਰਾਂ, ਕੱਚ ਦੀਆਂ ਬੋਤਲਾਂ ਨਾਲ ਭਰ ਗਈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਵੇਰੇ 10 ਵਜੇ ਅਸੀਂ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਲਈ ਫੁੱਲ ਲਿਆਂਦੇ ਸਨ ਤਾਂ ਜੋ ਸਮਰਥਕਾਂ ਦਾ ਸਾਹਮਣਾ ਕਰਨ 'ਤੇ ਅਸੀਂ ਉਨ੍ਹਾਂ ਨੂੰ ਦੇ ਸਕੀਏ। ਅਸੀਂ ਆਪਣੇ ਲੋਕਾਂ ਨੂੰ ਬੈਰੀਕੇਡਾਂ ਦੇ ਪਿੱਛੇ ਰਹਿਣ ਲਈ ਕਿਹਾ ਸੀ। ਅਸੀਂ ਵੇਖਿਆ ਕਿ CAA ਸਮਰਥਕ ਡੰਡੇ ਅਤੇ ਸ਼ੀਸ਼ੀਆਂ ਲੈ ਕੇ ਸਾਡੇ ਵੱਲ ਵੱਧ ਰਹੇ ਸਨ ਤਾਂ ਅਸੀਂ ਉਨ੍ਹਾਂ ਵੱਲ ਫੁੱਲ ਵਧਾਏ। ਪਰ ਉਨ੍ਹਾਂ ਨੇ ਅੱਗ ਲਗਾਉਣਾ ਅਤੇ ਸਾਡੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਅਸੀਂ ਕਿਵੇਂ ਜਵਾਬ ਨਹੀਂ ਦਿੰਦੇ। ਹਾਲਾਂਕਿ ਸਾਡੀ ਯੋਜਨਾ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਂਤੀਪੂਰਵਕ ਸਵਾਗਤ ਕਰਨ ਦੀ ਸੀ, ਪਰ ਉਨ੍ਹਾਂ ਨੇ ਸਾਡੀਆਂ ਭੈਣਾਂ-ਧੀਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
 

ਪ੍ਰਦਰਸ਼ਨ 'ਚ ਸ਼ਾਮਲ ਤਬੱਸੁਮ ਨਾਂਅ ਦੀ ਇੱਕ ਔਰਤ ਨੇ ਕਿਹਾ, "ਕੋਈ ਵੀ ਤਾਕਤ ਸਾਨੂੰ ਦੇਸ਼ ਤੋਂ ਬਾਹਰ ਨਹੀਂ ਕੱਢ ਸਕਦੀ। ਅਸੀਂ ਸਨਿੱਚਰਵਾਰ ਰਾਤ ਤੋਂ ਇੱਥੇ ਬੈਠੇ ਹਾਂ। ਅਸੀਂ ਸ਼ਾਹੀਨ ਬਾਗ 'ਚ ਇੰਨੇ ਸਮੇਂ ਤੋਂ ਬੈਠੇ ਹਾਂ ਅਤੇ ਹਿੰਸਾ ਦੀ ਇੱਕ ਵੀ ਘਟਨਾ ਨਹੀਂ ਵਾਪਰੀ। ਅਸੀਂ ਹਿੰਸਾ ਨਹੀਂ ਚਾਹੁੰਦੇ। ਅਸੀਂ ਆਪਣੇ ਅਧਿਕਾਰਾਂ ਲਈ ਲੜ ਰਹੇ ਹਾਂ। ਅਸੀਂ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਲੜ ਰਹੇ ਹਾਂ, ਪਰ ਦੂਜੇ ਸੰਗਠਨਾਂ ਨੂੰ ਪੁਲਿਸ ਦੀ ਹਮਾਇਤ ਪ੍ਰਾਪਤ ਹੈ।
 

ਦੱਸ ਦੇਈਏ ਕਿ ਸੋਮਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਅਤੇ ਸਮਰਥਨ ਨੂੰ ਲੈ ਕੇ ਚਾਰ ਥਾਵਾਂ 'ਤੇ ਹਿੰਸਾ ਭੜਕ ਗਈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਿੰਸਾ 'ਚ ਡੀਸੀਪੀ ਸਮੇਤ 80 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਬੈਠਕ ਬੁਲਾਈ ਹੈ। ਇਸ ਸਮੇਂ ਦਿੱਲੀ ਦੇ ਇਨ੍ਹਾਂ ਇਲਾਕਿਆਂ 'ਚ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਜਾਫ਼ਰਾਬਾਦ 'ਚ ਭੀੜ ਨੇ ਇੱਕ ਪੈਟਰੋਲ ਪੰਪ, 25 ਤੋਂ ਵੱਧ ਦੁਕਾਨਾਂ, ਦੋ ਮਕਾਨਾਂ ਅਤੇ 35 ਗੱਡੀਆਂ ਸਾੜ ਦਿੱਤੀਆਂ।
 

ਹਿੰਸਾ ਦੌਰਾਨ ਚਾਂਦਬਾਗ ਇਲਾਕੇ 'ਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਰਤਨ ਲਾਲ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉੱਧਰ ਚਾਂਦਬਾਗ ਅਤੇ ਮੁਸਤਫ਼ਾਬਾਦ 'ਚ ਦੋ ਲੋਕਾਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How anti CAA protest in Delhi unfolded As it began with roses ended with bullets