ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਸ਼ਿਆਂ ਦੀ ਆਦਤ ਨੇ ਕਿੱਥੇ ਪਹੁੰਚਾ ਦਿੱਤਾ ਕਾਲਜ ਵਿਦਿਆਰਥਣ ਤੇ ਬੁਆਏ–ਫ਼੍ਰੈਂਡ ਨੂੰ?

​​​​​​​ਨਸ਼ਿਆਂ ਦੀ ਆਦਤ ਨੇ ਕਿੱਥੇ ਪਹੁੰਚਾ ਦਿੱਤਾ ਕਾਲਜ ਵਿਦਿਆਰਥਣ ਤੇ ਬੁਆਏ–ਫ਼੍ਰੈਂਡ ਨੂੰ?

ਕਾਲਜ ਦੀ ਵਿਦਿਆਰਥਣ ਸਵਾਤੀ (20) ਤੇ ਉਸ ਦਾ 29 ਸਾਲਾ ਬੁਆਏ–ਫ਼੍ਰੈਂਡ ਰਾਜੂ ਚੋਰੀ ਦੇ ਮੋਟਰ ਸਾਇਕਲਾਂ ਉੱਤੇ ਲੋਕਾਂ ਤੋਂ ਸੈਲਫ਼ੋਨ ਖੋਹੰਦੇ ਰਹੇ। ਅਜਿਹਾ ਉਹ ਸਿਰਫ਼ ਗਾਂਜਾ ਤੇ ਸ਼ਰਾਬ ਖ਼ਰੀਦਣ ਲਈ ਕਰਦੇ ਰਹੇ ਸਨ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।

 

 

ਸਵਾਤੀ ਤੇ ਰਾਜੂ ਨੇ ਸੋਮਵਾਰ ਨੂੰ ਚੇਨਈ ਦੇ ਅੰਨਾ ਸਲਾਈ ਇਲਾਕੇ ਨੇੜ ਤੇਨਮਪੈਟ ਵਿਖੇ ਇੱਕ ਔਰਤ ਤੋਂ ਫ਼ੋਨ ਖੋਹਿਆ ਸੀ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲੀ।

 

 

ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਮੋਬਾਇਲ ਫ਼ੋਨ ਖੋਹਣ ਲਈ ਜਿਹੜੇ ਮੋਟਰ–ਸਾਇਕਲ ਦੀ ਵਰਤੋਂ ਉਨ੍ਹਾਂ ਨੇ ਕੀਤੀ ਸੀ, ਉਹ ਵੇਲਾਚੇਰੀ ਇਲਾਕੇ ਵਿੱਚ ਪਿਛਲੇ ਹਫ਼ਤੇ ਇੱਕ ਸ਼ਾਪਿੰਗ ਮਾਲ ਤੋਂ ਚੋਰੀ ਹੋਈ ਸੀ। ਉਸ ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਹੈ।

 

 

ਰਾਜੂ ਉੱਤੇ ਬਾਈਕ ਚੋਰੀ ਦਾ ਇੱਕ ਹੋਰ ਮਾਮਲਾ ਵੀ ਦਰਜ ਹੈ। ਰਾਜੂ ਤੇ ਸਵਾਤੀ ਦੋਵਾਂ ਨੇ ਇਹ ਕਬੂਲ ਕਰ ਲਿਆ ਹੈ ਕਿ ਉਹ ਗਾਂਜਾ ਤੇ ਸ਼ਰਾਬ ਖ਼ਰੀਦਣ ਅਤੇ ਹੋਰ ਖ਼ਰਚੇ ਕੱਢਣ ਲਈ ਇਹ ਅਪਰਾਧ ਕਰਦੇ ਸਨ। ਇਹ ਅਪਰਾਧ ਉਹ ਦੋਵੇਂ ਮਿਲ ਕੇ ਹੀ ਕਰਦੇ ਰਹੇ ਹਨ।

 

 

ਅਦਾਲਤ ਨੇ ਉਨ੍ਹਾਂ ਨੂੰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਸਵਾਤੀ ਮੂਲ ਰੂਪ ਵਿੱਚ ਚੇਨਈ ਤੋਂ 400 ਕਿਲੋਮੀਟਰ ਦੂਰ ਕਰੂਰ ਸ਼ਹਿਰ ਦੀ ਜੰਮਪਲ਼ ਹੈ। ਉਸ ਦੀ ਦੋਸਤੀ ਟੈਟੂ ਖੁਣਨ ਵਾਲੇ ਰਾਜੂ ਨਾਲ ਇੰਸਟਾਗ੍ਰਾਮ ਰਾਹੀਂ ਹੋ ਗਈ ਸੀ।

 

 

ਰਾਜੂ ਨੇ ਹੀ ਸਵਾਤੀ ਨੂੰ ਗਾਂਜਾ ਤੇ ਸ਼ਰਾਬ ਦੇ ਨਸ਼ਿਆਂ ਦੀ ਲਤ ਲਾਈ। ਇਹ ਨਸ਼ੇ ਸੱਚਮੁਚ ਦੇਸ਼ ਦੀ ਜਵਾਨੀ ਨੂੰ ਤੇਜ਼ੀ ਨਾਲ ਬਰਬਾਦ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How drugs destroy College Student and her boy-friend