ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਸਖ਼ਤ ਲੌਕਡਾਊਨ ਨਾਲ ਕੋਰੋਨਾ ਦਾ ਵੱਡਾ ਖ਼ਤਰਾ ਟਲੇਗਾ, ਚੀਨ ਨੇ ਵੀ ਇੰਝ ਪਾਇਆ ਕਾਬੂ

ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਦੁਨੀਆ ਦੇ ਜ਼ਿਆਦਾਤਰ ਦੇਸ਼ ਲੌਕਡਾਊਨ ਦੀ ਮਦਦ ਲੈ ਰਹੇ ਹਨ। ਚੀਨ ਖੁਦ ਲੌਕਡਾਊਨ ਦੀ ਮਦਦ ਨਾਲ ਕੋਰੋਨਾ ਦੇ ਕਹਿਰ 'ਤੇ ਕਾਬੂ ਪਾਉਣ 'ਚ ਸਫ਼ਰ ਰਿਹਾ ਹੈ। ਭਾਰਤ 'ਚ ਵੀ ਕੋਰੋਨਾ ਨੂੰ ਫ਼ੈਲਣ ਤੋਂ ਰੋਕਣ ਲਈ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ। ਉਮੀਦ ਹੈ ਕਿ ਇਸ ਸਖ਼ਤੀ ਨਾਲ ਭਾਰਤ 'ਚ ਵੀ ਚੀਨ ਦੀ ਤਰ੍ਹਾਂ ਕੋਰੋਨਾ ਦੇ ਫੈਲਣ ਨੂੰ ਰੋਕਣ 'ਚ ਬਹੁਤ ਮਦਦ ਮਿਲੇਗੀ। ਮਾਹਿਰ 130 ਕਰੋੜ ਦੀ ਆਬਾਦੀ ਵਾਲੇ ਭਾਰਤ 'ਚ ਲਗਾਏ ਲੌਕਡਾਊਨ ਨੂੰ ਸਭ ਤੋਂ ਵੱਡਾ ਲੌਕਡਾਊਨ ਦੱਸ ਰਹੇ ਹਨ। 
 

ਰੇਲ, ਹਵਾਈ, ਬੱਸ, ਮੈਟਰੋ ਸੇਵਾਵਾਂ ਰੱਦ :
24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਫ਼ਤਿਆਂ ਦੇ ਦੇਸ਼ਪੱਧਰੀ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਜ਼ਰੂਰੀ ਸੇਵਾਵਾਂ ਨਾਲ ਜੁੜੇ ਮੁਲਾਜ਼ਮਾਂ ਨੂੰ ਛੱਡ ਕੇ ਸਾਰਿਆਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਸੀ। ਰਾਸ਼ਨ, ਦੁੱਧ-ਦਹੀਂ, ਫਲ-ਸਬਜ਼ੀਆਂ ਅਤੇ ਦਵਾਈ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਰੇਲ, ਮੈਟਰੋ, ਹਵਾਈ ਜਹਾਜ਼, ਬੱਸ ਸੇਵਾਵਾਂ 'ਤੇ ਵੀ ਬਰੇਕ ਲਗਾ ਦਿੱਤੀ ਗਈ ਹੈ।

 

ਚੀਨ 'ਚ ਬੱਸ-ਕੈਬ ਨਹੀਂ ਰੁਕੀ :
ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਕੇਂਦਰ ਬਣੇ ਚੀਨ 'ਚ ਵੀ ਇੰਨੀ ਸਖ਼ਤ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਸਨ। ਚੀਨ 'ਚ ਬੱਸ ਅਤੇ ਕੈਬ ਸੇਵਾ ਜਾਰੀ ਰੱਖੀ ਗਈ ਸੀ। ਪਰ ਡਰਾਈਵਰ ਅਤੇ ਯਾਤਰੀਆਂ ਵਿਚਕਾਰ ਪਲਾਸਟਿਕ ਦੀਆਂ ਚਾਦਰਾਂ ਲਗਾਉਣਾ ਲਾਜ਼ਮੀ ਸੀ। ਇਸ ਤੋਂ ਇਲਾਵਾ ਰੇਲ-ਹਵਾਈ ਸੇਵਾਵਾਂ ਸਿਰਫ਼ ਹੁਬੇਈ ਸੂਬੇ 'ਚ ਹੀ ਰੱਦ ਕੀਤੀ ਗਈ ਸੀ।

 

ਖਰੀਦਦਾਰੀ ਦੇ ਨਿਯਮ ਤੈਅ :
ਕੋਰੋਨਾ ਦਾ ਕੇਂਦਰ ਬਣੇ ਚੀਨ ਦੇ ਵੁਹਾਨ 'ਚ ਸਰਕਾਰ ਨੇ ਬਹੁਤ ਸਖ਼ਤ ਕਦਮ ਚੁੱਕੇ ਸਨ। ਹਾਲਾਂਕਿ ਆਸਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ। ਜ਼ਿਆਦਾਤਰ ਇਲਾਕਿਆਂ 'ਚ ਸਿਰਫ਼ ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸਨ। ਜ਼ਰੂਰੀ ਸਮਾਨ ਦੀ ਖਰੀਦਦਾਰੀ ਲਈ ਹਰ ਦੋ ਦਿਨ ਬਾਅਦ ਹਰੇਕ ਪਰਿਵਾਰ ਦੇ ਇੱਕ ਮੈਂਬਰ ਦੇ ਘਰ ਤੋਂ ਬਾਹਰ ਆਉਣ ਦਾ ਨਿਯਮ ਲਾਗੂ ਕੀਤਾ ਗਿਆ ਸੀ। ਖਰੀਦਦਾਰੀ ਲਈ ਬਾਹਰ ਜਾਣ ਸਮੇਂ ਬੁਖਾਰ ਦੀ ਜਾਂਚ ਕਰਵਾਉਣਾ ਤੇ ਮਾਸਕ ਪਾਉਣਾ ਲਾਜ਼ਮੀ ਸੀ। ਕਈ ਇਲਾਕਿਆਂ 'ਚ ਸਿਰਫ਼ ਕੋਰੀਅਰ ਰਾਹੀਂ ਸਾਮਾਨ ਮੰਗਵਾਉਣ ਦੀ ਮਨਜੂਰੀ ਸੀ।

 

ਇਟਲੀ 'ਚ ਯਾਤਰਾ ਪਾਸ ਜਾਰੀ :
ਇਟਲੀ 'ਚ ਕੋਰੋਨਾ ਦੇ ਸਮਾਜਕ ਪੱਧਰ 'ਤੇ ਫੈਲਣ ਤੋਂ ਬਾਅਦ 9 ਮਾਰਚ ਨੂੰ ਦੇਸ਼ਪੱਧਰੀ ਲੌਕਡਾਊਨ ਲਗਾਇਆ ਗਿਆ। ਹਾਲਾਂਕਿ ਜਨਤਕ ਆਵਾਜਾਈ ਬੰਦ ਨਹੀਂ ਕੀਤੀ ਗਈ। ਇਸ ਦੇ ਲਈ ਮੁਸਾਫ਼ਰਾਂ ਨੂੰ ਪਾਸ ਜਾਰੀ ਕੀਤੇ ਗਏ। ਇਸ ਨਾਲ ਉਹ ਸੀਮਿਤ ਗਿਣਤੀ 'ਚ ਜ਼ਰੂਰੀ ਯਾਤਰਾਵਾਂ ਕਰ ਸਕਦੇ ਸਨ। ਦੇਸ਼ 'ਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਦੁਕਾਨ 'ਚ ਲੋਕਾਂ ਦੇ ਦਾਖਲ ਹੋਣ ਦੀ ਗਿਣਤੀ ਵੀ ਤੈਅ ਕੀਤੀ ਗਈ ਹੈ। ਖਰੀਦਦਾਰ ਲਈ ਮਾਸਕ, ਥਰਮਲ ਟੈਸਟ ਅਤੇ ਇੱਕ ਮੀਟਰ ਦੀ ਦੂਰੀ ਰੱਖਣਾ ਲਾਜ਼ਮੀ ਹੈ।

 

ਫ਼ਰਾਂਸ 'ਚ ਜੁਰਮਾਨੇ ਦੀ ਵਿਵਸਥਾ :
ਫ਼ਰਾਂਸ 'ਚ ਸਿਰਫ਼ ਜ਼ਰੂਰੀ ਸਾਮਾਨ ਜਾਂ ਬੀਮਾਰ ਲੋਕਾਂ ਦੀ ਦੇਖਭਾਲ ਲਈ ਘਰੋਂ ਬਾਹਰ ਨਿਕਲਣ ਦੀ ਛੋਟ ਦਿੱਤੀ ਗਈ ਹੈ। ਬਾਹਰ ਨਿਕਲਣ ਸਮੇਂ ਯਾਤਰਾ ਦੇ ਵੇਰਵੇ ਵਾਲਾ ਫ਼ਾਰਮ ਭਰਨਾ ਜ਼ਰੂਰੀ ਹੈ। ਫ਼ਾਰਮ 'ਚ ਗ਼ਲਤ ਜਾਣਕਾਰੀ ਦੇਣ ਜਾਂ ਨਿਯਮਾਂ ਦੀ ਉਲੰਘਣਾ ਕਰਨ ਲਈ ਲਗਭਗ 10,800 ਰੁਪਏ ਜੁਰਮਾਨੇ ਦੀ ਵਿਵਸਥਾ ਹੈ।

 

ਬੰਗਲਾਦੇਸ਼ 'ਚ 10 ਦਿਨਾਂ ਦੀ ਛੁੱਟੀ :
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 25 ਮਾਰਚ ਨੂੰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰਦਿਆਂ ਰਾਸ਼ਟਰੀ ਪੱਧਰ 'ਤੇ 10 ਦਿਨਾਂ ਦੀ ਛੁੱਟੀ ਦਾ ਐਲਾਨ ਕੀਤੀ ਸੀ। ਇਸ ਤੋਂ ਪਹਿਲਾਂ 20 ਮਾਰਚ ਨੂੰ ਸਰਕਾਰ ਨੇ ਜਨਤਕ ਆਵਾਜਾਈ 'ਤੇ ਰੋਕ ਲਗਾਉਣ ਦਾ ਸੰਕੇਤ ਦਿੱਤਾ ਸੀ, ਤਾਕਿ ਪ੍ਰਵਾਸੀ ਮਜ਼ਦੂਰ ਆਪਣੇ ਪਿੰਡ ਵਾਪਸ ਜਾ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how india to get benefits of lockdown in war against coronavirus