ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਤੋਂ ਪਹਿਲਾਂ ਕਿਵੇਂ ਬੀਤਦਾ ਹੈ ਕੈਦੀਆਂ ਦਾ ਸਮਾਂ?

ਫਾਂਸੀ ਤੋਂ ਪਹਿਲਾਂ ਕਿਵੇਂ ਬੀਤਦਾ ਹੈ ਕੈਦੀਆਂ ਦਾ ਸਮਾਂ?

ਜੇਲ੍ਹ ’ਚ ਕੈਦੀਆਂ ਨੂੰ ਫਾਂਸੀ ਤੋਂ ਪਹਿਲਾਂ ਉਨ੍ਹਾਂ ਦੇ 24 ਘੰਟੇ ਕਿਵੇਂ ਬੀਤਦੇ ਹਨ – ਇਸ ਬਾਰੇ ਜਾਣਨ ਦੀ ਸਭ ਨੂੰ ਇੱਛਾ ਰਹਿੰਦੀ ਹੈ। ਫਾਂਸੀ ਤੋਂ ਪਹਿਲਾਂ ਕੁਝ ਕੈਦੀ ਤਾਂ ਗੀਤ ਗਾਉਂਦੇ ਹਨ, ਕੁਝ ਢਿੱਡ ਭਰ ਕੇ ਮਨਪਸੰਦ ਖਾਣਾ ਖਾਂਦੇ ਹਨ ਤੇ ਚੈਨ ਨਾਲ ਸੌਂਦੇ ਹਨ। ਕੁਝ ਲੋਕ ਖ਼ੁਦ ਨੂੰ ਬੇਗੁਨਾਹ ਦੱਸਦਿਆਂ ਚੀਕਦੇ ਤੇ ਰੋਂਦੇ ਰਹਿੰਦੇ ਹਨ।

 

 

31 ਜਨਵਰੀ, 1978 ਨੂੰ ਬਿੱਲਾ ਤੇ ਰੰਗਾ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੋਵਾਂ ਨੇ 1978 ’ਚ ਨਾਬਾਲਗ਼ ਭਰਾ ਤੇ ਭੈਣ ਨੂੰ ਅਗ਼ਵਾ ਕਰ ਕੇ ਕੁੜੀ ਨਾਲ ਬਲਾਤਕਾਰ ਕੀਤਾ ਸੀ ਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

 

 

ਨਾਬਾਲਗ਼ ਭਰਾ ਤੇ ਭੈਣ ਦੋਵਾਂ ਨੂੰ ਅਪਰਾਧੀਆਂ ਨੇ ਕਾਰ ਵਿੱਚ ਲਿਫ਼ਟ ਦਿੱਤੀ ਸੀ। 14 ਸਾਲਾ ਭਰਾ ਨੂੰ ਚਾਕੂ ਦੀ ਨੋਕ ’ਤੇ ਰੱਖਿਆ ਗਿਆ ਸੀ ਤੇ ਉਸ ਦੀ ਭੈਣ ਨਾਲ ਜਬਰ–ਜਨਾਹ ਕਰ ਕੇ ਉਨ੍ਹਾਂ ਨੂੰ ਮਾਰ ਸੁੱਟਿਆ ਗਿਆ ਸੀ।

 

 

ਕੈਦੀਆਂ ਨੂੰ ਆਮ ਤੌਰ ’ਤੇ 24 ਘੰਟੇ ਪਹਿਲਾਂ ਫਾਂਸੀ ਦੇਣ ਬਾਰੇ ਦੱਸ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਕੋਈ ਗੱਲਬਾਤ ਕਰ ਸਕਣ ਜਾਂ ਕੋਈ ਵਸੀਅਤ ਤਿਆਰ ਕਰ ਸਕਣ।

 

 

ਬਲਾਤਕਾਰੀ ਕਾਤਲ ਰੰਗਾ ਅਸਲ ’ਚ ਖ਼ੁਸ਼–ਮਿਜ਼ਾਜ ਸੀ ਤੇ ਆਪਣੇ ਆਪ ਨੂੰ ਉਹ ‘ਰੰਗਾ–ਖ਼ੁਸ਼’ ਆਖਦਾ ਸੀ ਪਰ ਬਿੱਲਾ ਸਦਾ ਰੋਂਦਾ ਰਹਿੰਦਾ ਸੀ ਤੇ ਅਪਰਾਧ ਅਤੇ ਫਾਂਸੀ ਦੀ ਸਜ਼ਾ ਲਈ ਸਦਾ ਰੰਗਾ ਨੂੰ ਦੋਸ਼ੀ ਠਹਿਰਾਉਂਦਾ ਰਹਿੰਦਾ ਸੀ। ਕੈਦੀਆਂ ਨੂੰ ਨੰਬਰ 3 ਦੇ ਡੈੱਥ ਸੈੱਲ ’ਚ ਰੱਖਿਆ ਜਾਂਦਾ ਹੈ, ਉਨ੍ਹਾਂ ਤੋਂ ਸਾਰੀਆਂ ਵਸਤਾਂ ਲੈ ਲਈਆਂ ਜਾਂਦੀਆਂ ਹਨ।

 

 

ਫਾਂਸੀ ਦੀ ਤਿਆਰੀ ਕਰਨ ਲਈ ਕੈਦੀਆਂ ਦਾ ਵਜ਼ਨ, ਕੱਦ ਤੇ ਗਰਦਨ ਨਾਪੀ ਜਾਂਦੀ ਹੈ। ਫਾਂਸੀ ਦੇਣ ਸਮੇਂ ਕੈਦੀ ਦੀ ਗਰਦਨ ਨਾ ਟੁੱਟੇ, ਇਸ ਦਾ ਵੀ ਪੂਰਾ ਖਿ਼ਆਲ ਰੱਖਿਆ ਜਾਂਦਾ ਹੈ। ਇਸੇ ਲਈ ਪਹਿਲਾਂ ਫਾਂਸੀ ਦੀ ਨਕਲ ਲਈ ਦੋਸ਼ੀ ਦੇ ਵਜ਼ਨ ਤੋਂ ਡੇਢ ਗੁਣਾ ਵੱਧ ਭਾਰੀ ਰੇਤੇ ਦੇ ਬੋਰੇ ਨੂੰ ਲਟਕਾਇਆ ਜਾਂਦਾ ਹੈ, ਤਾਂ ਜੋ ਪਤਾ ਚੱਲ ਸਕੇ ਕਿ ਰੱਸੀ ਪੂਰੀ ਤਰ੍ਹਾਂ ਮਜ਼ਬੂਤ ਹੈ ਜਾਂ ਨਹੀਂ। ਇਸੇ ਲਈ ਉਸ ਉੱਤੇ ਮੱਖਣ ਜਾਂ ਮੋਮ ਲਾਇਆ ਜਾਂਦਾ ਹੈ। ਕੁਝ ਜੱਲਾਦ ਫਾਂਸੀ ਦੇ ਫੰਦੇ ਉੱਤੇ ਸਾਬੁਣ ਜਾਂ ਕੇਲੇ ਲਾਉਣਾ ਪਸੰਦ ਕਰਦੇ ਹਨ।

 

 

ਫਾਂਸੀ ਤੋਂ ਪਿਛਲੀ ਰਾਤ ਰੰਗਾ ਨੇ ਆਪਣਾ ਖਾਣਾ ਖਾਧਾ ਸੀ ਤੇ ਚੈਨ ਨਾਲ ਸੌਂਇਆ ਸੀ। ਬਿੱਲਾ ਆਪਣੇ ਸੈੱਲ ਵਿੱਚ ਡਰਿਆ ਬੈਠਾ ਰਿਹਾ ਸੀ ਤੇ ਬੁੜ–ਬੁੜ ਵੀ ਕਰਦਾ ਰਿਹਾ ਸੀ। ਫਾਂਸੀ ਦਿੰਦੇ ਸਮੇਂ ਬਿੱਲਾ ਰੋ ਰਿਹਾ ਸੀ ਪਰ ਰੰਗਾ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾਛੱਡ ਰਿਹਾ ਸੀ।

 

 

ਫਾਂਸੀ ਦੇਣ ਦੇ ਦੋ ਘੰਟਿਆਂ ਬਾਅਦ ਜਦੋਂ ਫ਼ੰਦੇ ਨਾਲ ਲਟਕਦੇ ਰੰਗਾ ਨੂੰ ਚੈੱਕ ਕੀਤਾ ਗਿਆ, ਤਾਂ ਉਸ ਦੀ ਨਬਜ਼ ਚੱਲ ਰਹੀ ਸੀ। ਮਾਹਿਰਾਂ ਮੁਤਾਬਕ ਫਾਂਸੀ ਦਿੰਦੇ ਸਮੇਂ ਕੁਝ ਕੈਦੀ ਆਪਣਾ ਸਾਹ ਰੋਕ ਲੈਂਦੇ ਹਨ, ਜਿਸ ਕਾਰਨ ਹਵਾ ਸਰੀਰ ’ਚ ਫਸ ਜਾਂਦੀ ਹੈ। ਰੰਗਾ ਦੇ ਮਾਮਲੇ ’ਚ ਵੀ ਇੰਝ ਹੀ ਹੋਇਆ ਹੋਵੇਗਾ।

 

 

ਤਦ ਰੰਗਾ ਦੀਆਂ ਟੰਗਾਂ ਹੇਠਾਂ ਤੋਂ ਖਿੱਚੀਆਂ ਗਈਆਂ ਸਨ; ਤਦ ਉਸ ਦੀ ਨਬਜ਼ ਬੰਦ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How the inmates spend 24 hours before hanging