ਹਿਮਾਚਲ ਪ੍ਰਦੇਸ਼ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ 2019 ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਐਚ ਪੀ ਪੁਲਿਸ ਕਾਂਸਟੇਬਲ ਭਰਤੀ ਦੇ ਇਹ ਨਤੀਜੇ ਆਧਿਕਾਰਿਕ ਵੈਬਸਾਈਟ hppolice.gov.in 'ਤੇ ਜਾਰੀ ਕੀਤੇ ਗਏ ਹਨ। 19 ਦਸੰਬਰ 2019 ਨੂੰ ਹੋਈ ਹਿਮਾਚਲ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਹੁਣ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹਨ।
ਜਾਰੀ ਕੀਤੇ ਨਤੀਜੇ ਦੀ ਮੈਰਿਟ ਸੂਚੀ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਹੋਣਗੇ, ਨੂੰ ਭਰਤੀ ਪ੍ਰਕਿਰਿਆ ਦੇ ਅਗਲੇ ਗੇੜ ਲਈ ਬੁਲਾਇਆ ਜਾਵੇਗਾ। ਅਗਲੇ ਗੇੜ ਦੀ ਭਰਤੀ ਪ੍ਰਕਿਰਿਆ ਦੀ ਤਰੀਕ, ਸਮਾਂ ਅਤੇ ਸਥਾਨ ਦੀ ਜਾਣਕਾਰੀ ਜਲਦੀ ਹੀ ਹਿਮਾਚਲ ਪੁਲਿਸ ਦੀ ਅਧਿਕਾਰਤ ਵੈਬਸਾਈਟ ਤੇ ਪ੍ਰਦਰਸ਼ਤ ਕੀਤੀ ਜਾਵੇਗੀ।
ਨਵੇਂ ਤਾਜ਼ਾ ਅਪਡੇਟ ਲਈ ਉਮੀਦਵਾਰਾਂ ਨੂੰ ਨਿਯਮਿਤ ਤੌਰ 'ਤੇ ਹਿਮਾਚਲ ਪੁਲਿਸ ਦੀ ਸਰਕਾਰੀ ਵੈਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਖ਼ਬਰ ਲਿਖਣ ਦੇ ਸਮੇਂ ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੈਬਸਾਈਟ ਨਹੀਂ ਖੁਲ੍ਹ ਰਹੀ ਸੀ।
ਸ਼ਖ਼ਸੀਅਤ ਟੈਸਟ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਡਾਕਟਰੀ ਜਾਂਚ ਕਰਵਾਉਣੀ ਪਵੇਗੀ। ਮੈਡੀਕਲ ਵਿੱਚ ਤੰਦਰੁਸਤ ਪਾਏ ਗਏ ਉਮੀਦਵਾਰਾਂ ਦੀ ਨਿਯੁਕਤੀ ਯੋਗਤਾ
ਸੂਚੀ ਦੇ ਆਧਾਰ 'ਤੇ ਹਿਮਾਚਲ ਪੁਲਿਸ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ 'ਤੇ ਕੀਤੀ ਜਾਵੇਗੀ।
4 Steps ਵਿੱਚ ਚੈਕ ਕਰੋ ਕਾਂਸਟੇਬਲ ਭਰਤੀ 2019 ਦਾ ਨਤੀਜਾ -
ਹਿਮਾਚਲ ਪੁਲਿਸ ਦੀ ਅਧਿਕਾਰਤ ਵੈਬਸਾਈਟ hppolice.gov.in 'ਤੇ ਜਾਓ।
ਐਚਪੀ ਪੁਲਿਸ ਕਾਂਸਟੇਬਲ ਸੀਟੀਐਸ ਨਤੀਜੇ 2019 ਲਿੰਕ ਉੱਤੇ ਕਲਿੱਕ ਕਰੋ।
ਹੁਣ ਤੁਹਾਡੇ ਸਾਹਮਣੇ ਇੱਕ ਪੀਡੀਐਫ ਫਾਈਲ ਖੁੱਲੇਗੀ।
ਇਸ ਪੀਡੀਐਫ ਫਾਈਲ ਵਿੱਚ ਤੁਹਾਨੂੰ ਆਪਣਾ ਨਾਮ ਅਤੇ ਰੋਲ ਨੰਬਰ ਲੱਭਣੇ ਪੈਣਗੇ।