ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ ’ਚ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਹਿਮਾਚਲ ਪ੍ਰਦੇਸ਼ ’ਚ 12ਵੀਂ ਦੀ ਪ੍ਰੀਖਿਆ ਨਤੀਜਾ ਐਲਾਨਿਆ

ਹਿਮਾਚਲ ਪ੍ਰਦੇਸ਼ ਬੋਰਡ ਆਫ ਸਕੂਲ ਸਿੱਖਿਆ ਵੱਲੋਂ ਅੱਜ ਹਿਮਾਚਲ ਬੋਰਡ 12ਵੀਂ ਕਲਾਸ 2019 ਦਾ ਨਤੀਜਾ ਜਾਰੀ ਕੀਤਾ ਗਿਆ। ਨਤੀਜਾ ਹਿਮਾਚਲ ਪ੍ਰਦੇਸ਼ ਬੋਰਡ ਆਫ ਸਕੂਲ ਐਜੂਕੇਸ਼ਨ ਦੀ ਅਧਿਕਾਰਤ ਵੈਬਸਾਈਟ hpbose.org ਉਤੇ ਜਾਰੀ ਕੀਤਾ ਗਿਆ ਹੈ।

 

ਸੂਬੇ ਦੇ 1980 ਪ੍ਰੀਖਿਆ ਕੇਂਦਰਾਂ ਵਿਚ 95492 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 58949 ਪਾਸ ਹੋਏ ਹਨ ਜਦੋਂ ਕਿ 16102 ਵਿਦਿਆਰਥੀਆਂ ਦੀ ਕੰਪਰਟਮੈਂਟ ਆਈ ਹੈ। ਹਿਮਾਚਲ ਪ੍ਰਦੇਸ਼ ਬੋਰਡ ਦੀ 12ਵੀਂ ਦੀ ਪ੍ਰੀਖਿਆ 20 ਮਾਰਚ ਤੋਂ 2 ਅਪ੍ਰੈਲ ਤੱਕ ਲਈ ਗਈ ਸੀ।

 

ਆਰਟਸ ਗਰੁੱਪ ਵਿਚ ਊਨਾ ਦੇ ਵਿਦਿਆਰਥੀ ਅਸ਼ਿਮਤਾ ਸ਼ਰਮਾ ਨੇ 482 ਨੰਬਰ ਲੈ ਕੇ 96.4 ਫੀਸਦੀ ਨਾਲ ਮੋਹਰੀ ਰਹੀ, ਸ਼ਕਸ਼ੀ ਠਾਕੁਰ ਮੰਡੀ ਨੇ  96 ਫੀਸਦੀ ਅਤੇ ਕਾਰਤੀਕੇਅ ਕਹੋਲ ਊਨਾ ਨੇ 95.8 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚੋਂ ਮੋਹਰੀ ਰਹੇ।

 

ਸਾਇੰਸ ਗਰੁੱਪ ਵਿਚ ਪਹਿਲੇ ਸਥਾਨ ਉਤੇ ਸਾਈ ਸਟਾਰ ਸਕੂਲ ਦੇ ਵਿਦਿਆਰਥੀ ਅਨਿਲ ਕੁਮਾਰ 98.6 ਫੀਸਦੀ ਨੰਬਰ ਲੈ ਕੇ ਪਹਿਲੇ ਸਥਾਨ ਉਤੇ ਰਹੇ। ਦੂਜੇ ਨੰਬਰ ਉਤੇ ਪ੍ਰਕ੍ਰਿਤੀ ਠਾਕੁਰ ਨੇ 98.2 ਫੀਸਦੀ ਅਤੇ ਸਾਨਵੀ ਸੰਖਿਆਲ 98.2 ਫੀਸਦੀ ਨੰਬਰ ਲੈ ਕੇ ਤੀਜੇ ਸਥਾਨ ਉਤੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hpbose 12 result 2019 himachal pradesh board of school education to declare result on this website hpbose org