ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਨਿਤੀਸ਼ ਦੇ ਹੁਕਮਾਂ ਤੋਂ ਬਾਅਦ ਬਿਹਾਰ 'ਚ 'ਸੁਪਰ 30' ਹੋਈ ਟੈਕਸ ਮੁਫ਼ਤ

             
ਹਾਲ ਹੀ ਵਿੱਚ ਰਿਲੀਜ਼ 'ਸੁਪਰ 30' ਫ਼ਿਲਮ ਨੂੰ ਬਿਹਾਰ ਸਰਕਾਰ ਨੇ ਟੈਕਸ ਮੁਫ਼ਤ (ਕਰ-ਮੁਫ਼ਤ) ਐਲਾਨ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹੁਕਮਾਂ ਉੱਤੇ ਸੂਬਾ ਸਰਕਾਰ ਨੇ ਇਸ ਫ਼ਿਲਮ ਨੂੰ ਟੈਕਸ ਮੁਫ਼ਤ ਐਲਾਨ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸੋਮਵਾਰ ਨੂੰ ਦਿੱਤੀ।

 

ਉਨ੍ਹਾਂ ਦੱਸਿਆ ਕਿ ਮੰਗਲਵਾਰ ਤੋਂ ਇਸ ਸਿਨੇਮਾ ਨੂੰ ਟੈਕਸ ਮੁਫ਼ਤ ਕੀਤਾ ਗਿਆ ਅਤੇ ਦਰਸ਼ਕਾਂ ਨੂੰ ਇਸ ਦਾ ਲਾਭ ਮਿਲੇਗਾ। 'ਸੁਪਰ 30' ਟੀਚਿੰਗ ਇੰਸਟੀਚਿਊਟ ਦੀ ਸ਼ੁਰੂਆਤ ਬਿਹਾਰ ਤੋਂ ਹੀ ਹੋਈ ਸੀ। ਇਹ ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਨਵੀਂ ਪਛਾਣ ਮਿਲ ਗਈ ਹੈ। ਇਸ ਵਿੱਚ ਪੜ੍ਹ ਕੇ ਗ਼ਰੀਬ ਪਰਿਵਾਰ ਤੋਂ ਆਉਣ ਵਾਲੇ ਬੱਚੇ ਵੀ ਆਈਆਈਟੀ ਵਿੱਚ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ।

 

ਮੋਦੀ ਨੇ ਦੱਸਿਆ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਫ਼ਿਲਮ ਹੈ, ਜਿਸ ਨੂੰ ਟੈਕਸ ਮੁਫ਼ਤ ਕੀਤਾ ਗਿਆ ਹੈ। 

 

ਉਨ੍ਹਾਂ ਦੱਸਿਆ ਕਿ ਜੀਐਸਟੀ ਤਹਿਤ 18 ਪ੍ਰਤੀਸ਼ਤ ਟੈਕਸ ਦੀ ਅਦਾਇਗੀ ਦਰਸ਼ਕਾਂ ਨੂੰ ਕਰਨਾ ਚਾਹੀਦਾ ਹੈ। ਇਸ ਵਿੱਚ ਐਸਜੀਐਸਟੀ ਦੇ ਰੂਪ ਵਿੱਚ 9 ਫ਼ੀਸਦੀ ਅਤੇ ਸੀਜੀਐਸਟੀ ਦੇ ਰੂਪ ਵਿਚ 9 ਫ਼ੀਸਦੀ ਟੈਕਸ ਸ਼ਾਮਲ ਹਨ। ਰਾਜ ਸਰਕਾਰ ਨੇ ਆਪਣੇ ਹਿੱਸੇ ਦਾ 9% ਟੈਕਸ ਦੀ ਛੋਟ ਦਿੱਤੀ ਹੈ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hrithik Roshans film Super 30 tax free in Bihar