ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HTLS summit 2019 : ਕੈਨੇਡੀਆਈ ਨਾਗਰਿਕ ਹੋਣ 'ਤੇ ਅਕਸ਼ੇ ਕੁਮਾਰ ਨੇ ਕੀਤਾ ਇਹ ਵੱਡਾ ਫੈਸਲਾ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਕਰੀਨਾ ਕਪੂਰ ਇਕੱਠੇ ਪੁੱਜੇ। ਇਸ ਦੌਰਾਨ ਦੋਹਾਂ ਨੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਸਮਿੱਟ ਦੌਰਾਨ ਅਕਸ਼ੇ ਤੋਂ ਉਨ੍ਹਾਂ ਦੇ ਕੈਨੇਡੀਆਈ ਨਾਗਰਿਕਤਾ ਬਾਰੇ ਸਵਾਲ ਕੀਤਾ ਗਿਆ। ਅਕਸ਼ੇ ਤੋਂ ਪੁੱਛਿਆ ਗਿਆ ਕੀ ਤੁਸੀ ਇੰਨਾ ਵਧੀਆ ਕੰਮ ਕਰਦੇ ਹੋ, ਪਰ ਕਦੇ-ਕਦੇ ਤੁਹਾਡੀ ਨਾਗਰਿਕਤਾ ਨੂੰ ਲੈ ਕੇ ਵੀ ਸਵਾਲ ਕੀਤੇ ਜਾਂਦੇ ਹਨ, ਇਸ 'ਤੇ ਤੁਸੀ ਕੀ ਕਹੋਗੇ?
 

ਅਕਸ਼ੇ ਨੇ ਕਿਹਾ, "ਜਦੋਂ ਮੇਰੀਆਂ ਕਾਫੀ ਫਿਲਮਾਂ ਫਲਾਪ ਹੋ ਰਹੀਆਂ ਸਨ ਤਾਂ ਇੱਕ ਕੈਨੇਡਾ ਦੇ ਦੋਸਤ ਨੇ ਕਿਹਾ ਸੀ ਕਿ ਤੂੰ ਇੱਥੇ ਆ ਜਾ। ਮੈਨੂੰ ਲੱਗਿਆ ਕਿ ਮੇਰਾ ਕਰੀਅਰ ਖਤਮ ਹੋ ਗਿਆ। ਉਸ ਤੋਂ ਬਾਅਦ ਮੈਨੂੰ ਕੈਨੇਡਾ ਦਾ ਪਾਸਪੋਰਟ ਮਿਲਿਆ। ਇਸ ਤੋਂ ਬਾਅਦ ਮੇਰੀ 15 ਫਿਲਮਾਂ ਚੱਲ ਗਈਆਂ ਅਤੇ ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਪਰ ਮੈਂ ਕਦੇ ਪਾਸਪੋਰਟ ਨੂੰ ਬਦਲਣ ਬਾਰੇ ਨਹੀਂ ਸੋਚਿਆ। ਮੈਨੂੰ ਦੁੱਖ ਹੁੰਦਾ ਹੈ ਕਿ ਮੈਨੂੰ ਇਹ ਸਾਬਤ ਕਰਨ ਲਈ ਇੱਕ ਕਾਪੀ ਵਿਖਾਉਣੀ ਹੋਵੇਗੀ। ਪਰ ਹੁਣ ਮੈਂ ਅਪਲਾਈ ਕਰ ਦਿੱਤਾ ਹੈ ਅਤੇ ਛੇਤੀ ਹੀ ਇਹ ਪ੍ਰੋਸੈਸ ਪੂਰਾ ਹੋ ਜਾਵੇਗਾ।"
 

ਅਕਸ਼ੇ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਗੱਲ ਕਰੀਏ ਤਾਂ ਛੇਤੀ ਹੀ ਉਨ੍ਹਾਂ ਦੀ ਫਿਲਮ 'ਗੁੱਡ ਨਿਊਜ਼' ਰੀਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਆਡਵਾਨੀ ਲੀਡ ਰੋਡ 'ਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HTLS 2019 Akshay kumar big revelation on canadian citizenship passport know what he said at hindustan times leader summit 2019