ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HTLS summit 2019 : ਪਾਣੀ ਦਾ ਡਰ ਖਤਮ ਕਰਨ ਲਈ ਸਵੀਮਿੰਗ ਸ਼ੁਰੂ ਕੀਤੀ : ਮਾਈਕਲ ਫੇਲਪਸ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਅਮਰੀਕੀ ਤੈਰਾਕ ਮਾਈਕਲ ਫੇਲਪਸ ਨੇ ਆਪਣੀ ਸਵੀਮਿੰਗ ਜਰਨੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਫੇਲਪਸ ਨੇ ਦੱਸਿਆ ਕਿ ਉਹ ਪਾਣੀ ਦੇ ਡਰ ਨੂੰ ਖਤਮ ਕਰਨਾ ਚਾਹੁੰਦੇ ਸਨ। ਇਸ ਲਈ ਸਵੀਮਿੀੰਗ ਸ਼ੁਰੂ ਕੀਤੀ। ਵਾਟਰ ਸੇਫਟੀ ਲਈ ਉਨ੍ਹਾਂ ਨੇ ਪਾਣੀ 'ਚ ਉੱਤਰਨਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਪਹਿਲੀ ਵਾਰ ਪਾਣੀ 'ਚ ਉੱਤਰਿਆ ਤਾਂ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਚਿਹਰਾ ਗਿੱਲਾ ਹੋਵੇ। ਜਦੋਂ ਮੈਂ ਆਪਣੇ ਡਰ 'ਤੇ ਕਾਬੂ ਪਾ ਲਿਆ, ਉਸ ਤੋਂ ਬਾਅਦ ਮੈਨੂੰ ਸਵੀਮਿੰਗ 'ਚ ਮਜ਼ਾ ਆਉਣ ਲੱਗਾ।
 

11 ਸਾਲ ਦੀ ਉਮਰ 'ਚ ਸਾਰੀਆਂ ਖੇਡਾਂ ਨੂੰ ਛੱਡ ਕੇ ਮਾਈਕਲ ਫੇਲਪਸ ਨੇ ਸਵੀਮਿੰਗ 'ਤੇ ਫੋਕਸ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ, "ਮੈਂ ਓਲੰਪਿਕ 'ਚ ਹਿੱਸਾ ਲੈਣ ਲਈ ਮੈਂਟਲੀ ਅਤੇ ਫਿਜੀਕਲੀ ਤਿਆਰ ਨਹੀਂ ਸੀ। ਮੈਂ ਆਪਣੇ ਪਹਿਲੇ ਓਲੰਪਿਕ ਲਈ ਸੂਟ ਵੀ ਠੀਕ ਤੋਂ ਤਿਆਰ ਨਹੀਂ ਕੀਤਾ ਸੀ। ਮੇਰੀਆਂ ਲੰਮੀਆਂ ਬਾਹਾਂ ਅਤੇ ਛੋਟੇ ਪੈਰਾਂ ਨੇ ਸਵੀਮਿੰਗ 'ਚ ਮੇਰੀ ਕਾਫੀ ਮਦਦ ਕੀਤੀ। ਮੈਂ ਆਪਣੇ ਪੂਰੇ ਕਰੀਅਰ 'ਚ ਇੱਕੋ ਜਿਹਾ ਵਜ਼ਨ ਬਣਾਈ ਰੱਖਿਆ।"
 

ਡਾਈਟ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਜੋ ਦਿਲ ਕਰਦਾ ਹੈ, ਉਹ ਖਾ ਲੈਂਦਾ ਹਾਂ। ਮੇਰਾ ਪਹਿਲਾ ਗੋਲਡ ਮੈਡਲ ਮੇਰੇ ਫੇਵਰੇਟ ਹੈ। ਸਿਡਨੀ ਓਲੰਪਿਕ ਤੋਂ ਇਲਾਵਾ ਕਈ ਮੈਡਲ ਮਿਲੇ, ਜਿਨ੍ਹਾਂ ਨੇ ਮੈਨੂੰ ਕਾਫੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, "ਖਾਣਾ, ਸੋਣਾ ਅਤੇ ਤੈਰਨਾ... ਇਹੀ ਮੇਰਾ ਮੰਤਰ ਹੈ। ਮੈਂ ਕ੍ਰਿਸਮਸ, ਜਨਮ ਦਿਨ ਅਤੇ ਛੁੱਟੀਆਂ ਸੱਭ ਪਾਣੀ 'ਚ ਬਤੀਤ ਕਰਦਾ ਹਾਂ। ਮੇਰੀ ਜ਼ਿੰਦਗੀ 'ਚ ਸੱਭ ਕੁੱਝ ਪੂਲ ਦੇ ਆਸਪਾਸ ਹੀ ਹੈ। ਜੋ ਕੁੱਝ ਵੀ ਮੇਰੀ ਸਵੀਮਿੰਗ 'ਚ ਮਦਦ ਨਹੀਂ ਕਰਦਾ ਤਾਂ ਮੈਂ ਉਸ ਨੂੰ ਛੱਡ ਦਿੰਦਾ ਹਾਂ।"
 

ਮਾਈਕਲ ਫੇਲਪਸ ਨੇ ਦੱਸਿਆ, "ਮੈਂ ਹਫਤੇ 'ਚ 80 ਤੋਂ 100 ਹਜ਼ਾਰ ਮੀਟਰ ਤੱਕ ਤੈਰਦਾ ਸੀ। ਮੈਂ ਜਿਹੜੀ ਸਖਤ ਮਿਹਨਤ ਕੀਤੀ, ਉਸ ਦਾ ਨਤੀਜਾ ਵੀ ਮੈਨੂੰ ਮਿਲਿਆ। ਹਫਤੇ 'ਚ 10 ਪ੍ਰੈਕਟਿਸ ਅਤੇ ਪੂਲ ਦੇ ਆਸਪਾਸ ਗੁਜ਼ਰੀ ਮੇਰੀ ਜ਼ਿੰਦਗੀ ਹੀ ਮੇਰੀ ਸਫਲਤਾ ਦਾ ਰਾਜ ਹੈ। ਮੈਨੂੰ ਲੱਗਦਾ ਹੈ ਮੈਂ ਸਾਰਿਆਂ ਤੋਂ ਵੱਧ ਟ੍ਰੇਨਿੰਗ ਕੀਤੀ ਹੈ। ਮੈਂ ਉਹ ਸੱਭ ਕੀਤਾ ਹੈ, ਜੋ ਲੋਕ ਸਿਰਫ ਪਾਣੀ 'ਚ ਕਰਨ ਦਾ ਸੁਪਨਾ ਵੇਖਦੇ ਹਨ। ਮੈਂ ਸਿਰਫ ਮੈਡਲ ਜਿੱਤਣਾ ਚਾਹੁੰਦਾ ਸੀ। ਮੈਂ ਪੋਡੀਅਮ 'ਚ ਟਾਪ 'ਤੇ ਰਹਿਣਾ ਚਾਹੁੰਦਾ ਸੀ। ਮੈਂ ਉਹ ਸੱਭ ਕਰ ਰਿਹਾ ਸੀ, ਜਿੰਨਾ ਬੈਸਟ ਕਰ ਸਕਦਾ ਸੀ। ਮੈਂ ਸੱਭ ਤੋਂ ਵੱਧ ਮੁਸ਼ਕਲ ਟ੍ਰੇਨਿੰਗ ਕੀਤੀ।"
 

ਮਾਈਕਲ ਨੇ ਕਿਹਾ, "ਮੈਂ ਆਪਣੇ ਵਿਰੋਧੀਆਂ ਨੂੰ ਵਧੀਆ ਤਰੀਕੇ ਨਾਲ ਜਾਣਦਾ ਸੀ। ਮੈਂ ਕਈ ਮੁਕਾਬਲਿਆਂ 'ਚ ਤੈਰਾਕੀ ਕੀਤੀ। ਮੈਂ ਹਮੇਸ਼ਾ ਇਸ ਗੱਲ ਬਾਰੇ ਚੌਕਸ ਰਹਿੰਦਾ ਸੀ ਕਿ ਦੂਜੇ ਅਥਲੀਟ ਕੀ ਕਰ ਰਹੇ ਹਨ, ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕਿਸੇ ਸਮੇਂ ਉਨ੍ਹਾਂ ਦੇ ਵਿਰੁੱਧ ਮੁਕਾਬਲੇ 'ਚ ਉੱਤਰਾਂਗਾ। ਚੈਂਪੀਅਨ ਬਣਨ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਜਰੂਰੀ ਹੈ। ਤੁਹਾਡਾ ਦਿਮਾਗ ਤੁਹਾਡਾ ਸੱਭ ਤੋਂ ਵੱਡਾ ਹਥਿਆਰ ਹੈ। ਤੁਸੀ ਇਸ ਦੀ ਆਪਣੇ ਫਾਇਦੇ ਲਈ ਵਰਤੋਂ ਕਰੋ। ਬਚਪਨ 'ਚ ਮੈਂ ਆਪਣੀ ਡਿਕਸ਼ਨਰੀ 'ਚੋਂ 'ਨਹੀਂ ਕਰ ਸਕਦਾ' ਸ਼ਬਦ ਹਟਾ ਦਿੱਤਾ ਸੀ।" 
 

ਸਵੀਮਿੀੰਗ ਚੈਂਪੀਅਨ ਮਾਈਕਲ ਫੇਲਪਸ ਨੇ ਆਪਣੀ ਫਾਊਂਡੇਸ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਪਿਛਲੇ 10 ਸਾਲ 'ਚ ਮੇਰੇ ਫਾਊਂਡੇਸ਼ਨ ਨੇ 25 ਹਜ਼ਾਰ ਬੱਚਿਆਂ ਨੂੰ ਸਵੀਮਿੰਗ ਸਿਖਾਈ ਹੈ। ਡੋਪਿੰਗ 'ਤੇ ਗੱਲ ਕਰਦਿਆਂ ਫੇਲਪਸ ਨੇ ਕਿਹਾ, "ਮੈਨੂੰ ਡੋਪਿੰਗ ਤੋਂ ਨਫਰਤ ਹੈ। ਮੈਂ ਡੋਪਿੰਗ ਕਰਨ ਵਾਲੇ ਸਵਿੰਮਰ ਨੂੰ ਹਰਾ ਸਕਦਾ ਹਾਂ।" ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੇਰੀ ਮਾਂ ਨੇ ਮੈਨੂੰ ਸੱਭ ਸਿਖਾਇਆ ਹੈ। ਉਨ੍ਹਾਂ ਨੇ ਮੈਨੂੰ ਇੰਜ ਵੱਡਾ ਕੀਤਾ ਹੈ ਕਿ ਕਦੇ ਕਾਮਯਾਬੀ ਮੇਰੇ ਸਿਰ 'ਤੇ ਨਹੀਂ ਚੜ੍ਹੀ।"
 

ਜ਼ਿਕਰਯੋਗ ਹੈ ਕਿ ਮਾਈਕਲ ਫੇਲਪਸ ਇੱਕ ਅਮਰੀਕੀ ਤੈਰਾਕ ਹੈ, ਜਿਨ੍ਹਾਂ ਨੇ 23 ਓਲੰਪਿਕ ਸੋਨ ਤਮਗੇ ਜਿੱਤੇ ਹਨ। ਫੇਲਪਸ ਨੇ ਓਲੰਪਿਕ 'ਚ ਕੁੱਲ 28 ਤਮਗੇ ਜਿੱਤੇ ਹਨ। ਫੇਲਪਸ ਨੇ 2008 ਬੀਜਿੰਗ ਓਲੰਪਿਕ 'ਚ ਕੁੱਲ 8 ਸੋਨ ਤਮਗੇ ਜਿੱਤੇ ਸਨ। ਉਨ੍ਹਾਂ ਨੇ ਜਿਸ ਵੀ ਮੁਕਾਬਲੇ 'ਚ ਹਿੱਸਾ ਲਿਆ, ਉਸ 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਫੇਲਪਸ ਨੇ 15 ਸਾਲ ਦੀ ਉਮਰ 'ਚ ਸਾਲ 2000 ਵਿੱਚ ਸਿਡਨੀ ਓਲੰਪਿਕ ਤੋਂ ਸ਼ੁਰੂਆਤ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:htls summit 2019 Swimming champion Michael Phelps says wanted to get over fear of water