ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਨੀਤੀਆਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ, ਹੁਣ ਅੰਕੜੇ ਲੁਕਾਏ ਜਾ ਰਹੇ: ਰਾਹੁਲ ਗਾਂਧੀ

ਕੇਂਦਰੀ ਨੀਤੀਆਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ, ਹੁਣ ਅੰਕੜੇ ਲੁਕਾਏ ਜਾ ਰਹੇ: ਰਾਹੁਲ ਗਾਂਧੀ

ਕੇਂਦਰ ਸਰਕਾਰ ਨੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਇਜ਼ੇਸ਼ਨ (NSSO) ਵੱਲੋਂ ਜਾਰੀ ਖਪਤਕਾਰਾਂ ਦੇ ਖ਼ਰਚਿਆਂ ਦੇ ਅੰਕੜਿਆਂ ਦੀਆਂ ਖ਼ਬਰਾਂ ਨੂੰ ਪ੍ਰਮਾਣਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਇਹ ਅੰਕੜੇ ਜਾਰੀ ਨਹੀਂ ਕਰੇਗੀ।

 

 

ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਾਅਦ ਸਫ਼ਾਈ ਦਿੰਦਿਆਂ ਸਰਕਾਰ ਨੇ ਕਿਹਾ ਕਿ ਜਿਹੜੇ ਅੰਕੜੇ ਦੱਸੇ ਜਾ ਰਹੇ ਹਨ, ਉਹ ਅੰਤਿਮ ਨਹੀਂ ਹਨ। ਸਰਕਾਰ ਕੋਲ ਵੱਖੋ–ਵੱਖਰੇ ਅੰਕੜੇ ਆਏ ਹਨ। ਉਨ੍ਹਾਂ ਦੀ ਪੜਤਾਲ ਕਰਨ ਦੀ ਇੱਕ ਪ੍ਰਕਿਰਿਆ ਹੈ। ਸਰਕਾਰ ਨੇ ਸਾਲ 2017–18 ’ਚ ਕੀਤੇ ਸਰਵੇਖਣ ਦੇ ਅੰਕੜਿਆਂ ਨੂੰ ਕਾਫ਼ੀ ਨਾ ਹੋਣ ਕਾਰਨ ਉਨ੍ਹਾਂ ਨੂੰ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਪਿੱਛੇ ਜਿਹੇ ਲੀਕ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਸੀ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਔਸਤ ਮਾਸਿਕ ਖ਼ਰੇ ਵਿੱਚ 3.7 ਫ਼ੀ ਸਦੀ ਦੀ ਗਿਰਾਵਟ ਆਈ ਹੈ। ਇਹ ਵਿੱਤੀ ਵਰ੍ਹੇ 2011–12 ਦੇ 1,501 ਰੁਪਏ ਤੋਂ ਘਟ ਕੇ ਵਿੱਤੀ ਵਰ੍ਹੇ 2017–18 ਦੌਰਾਨ 1,446 ਰੁਪਏ ਰਹਿ ਗਿਆ ਹੈ। NSSO ਰਾਸ਼ਟਰੀ ਅੰਕੜਾ ਦਫ਼ਤਰ ਨਾਲ ਜੁੜੀ ਸੰਸਥਾ ਹੈ।

 

 

ਇਸ ਦੌਰਾਨ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਕੇਂਦਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਦੀਆਂ ਨੀਤੀਆਂ ਨੇ ਇੰਨਾ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਕਿ ਹੁਣ ਉਸ ਨੂੰ ਆਪਣੀ ਰਿਪੋਰਟ ਲੁਕਾਉਣੀ ਪੈ ਰਹੀ ਹੈ।

 

 

ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਸਿਰਫ਼ ਸ਼ੇਖ਼ੀਆਂ ਮਾਰਨ ਲਈ ਅੰਕੜੇ ਲੁਕਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Huge losses due to Central policies now data is concealed Rahul Gandhi