ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਭੂਮੀ–ਪੂਜਨ ਨਾਲ ਸ਼ੁਰੂ ਹੋਵੇਗੀ ਵਿਸ਼ਾਲ ਰਾਮ–ਮੰਦਰ ਦੀ ਉਸਾਰੀ

ਅਯੁੱਧਿਆ ’ਚ ਭੂਮੀ–ਪੂਜਨ ਨਾਲ ਸ਼ੁਰੂ ਹੋਵੇਗੀ ਵਿਸ਼ਾਲ ਰਾਮ–ਮੰਦਰ ਦੀ ਉਸਾਰੀ

ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਲਈ ਨੀਂਹ–ਪੱਥਰ ਨਹੀਂ ਰੱਖਿਆ ਜਾਵੇਗਾ, ਸਗੋਂ ਸ਼ੁਭ–ਮਹੂਰਤ ’ਚ ਭੂਮੀ ਪੂਜਨ ਕਰ ਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਹਿਲੇ ਨਰਾਤੇ ਭਾਵ 25 ਮਾਰਚ ਤੋਂ ਨਵੇਂ ਅਸਥਾਈ ਮੰਦਰ ’ਚ ਰਾਮਲਲਾ ਦੇ ਦਰਸ਼ਨ ਸ਼ੁਰੂ ਹੋ ਜਾਣਗੇ। ਇੱਥੇ ਦਰਸ਼ਨ ਸਿਰਫ਼ 26 ਫ਼ੁੱਟ ਦੀ ਦੂਰੀ ਤੋਂ ਹੋਣਗੇ, ਜਦ ਕਿ ਹਾਲੇ ਜਿੱਥੇ ਰਾਮਲਲਾ ਬਿਰਾਜਮਾਨ ਹਨ, ਉੱਥੋਂ ਦਰਸ਼ਨਾਂ ਦੀ ਦੂਰੀ 52 ਫ਼ੁੱਟ ਹੈ।

 

 

ਸ੍ਰੀਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਹ ਜਾਣਕਾਰੀ ਦਿੱਤੀ। ਅਸਥਾਈ ਮੰਦਰ ਤੱਕ ਪੁੱਜਣ ’ਚ ਇੱਕ ਦੀ ਥਾਂ ਅੱਧਾ ਕਿਲੋਮੀਟਰ ਪੈਦਲ ਚੱਲਣ ਤੇ ਰਾਮਲਲਾ ਤੋਂ ਭਗਤਾਂ ਦੀ ਦੂਰੀ 52 ਦੀ ਥਾਂ 26 ਫ਼ੁੱਟ ਹੋਣ ਨਾਲ ਭਗਤਾਂ ਦੇ ਦਰਸ਼ਨ ਦਾ ਸਮਾਂ ਵੀ ਵਧ ਜਾਵੇਗਾ।

 

 

ਹਾਲੇ ਇੱਕ–ਦੋ ਸੈਕੰਡ ਹੀ ਰਾਮਲਲਾ ਦੇ ਦਰਸ਼ਨਾਂ ਦਾ ਸਮਾਂ ਮਿਲਦਾ ਹੈ ਪਰ ਨਵੇਂ ਸਥਾਨ ਉੱਤੇ ਇੱਕ–ਦੋ ਮਿੰਟ ਹੋ ਜਾਵੇਗਾ। ਨਾਲ ਹੀ ਆਰਤੀ ’ਚ ਵੀ ਸ਼ਰਧਾਲੂ ਹਿੱਸਾ ਲੈ ਸਕਣਗੇ।

ਕਰੋ ਰਾਮਲਲਾ ਦੇ ਦਰਸ਼ਨ

 

ਵਿਸ਼ਾਲ ਸ੍ਰੀਰਾਮ ਮੰਦਰ ਦੀ ਉਸਾਰੀ ਲਈ 30 ਵਰ੍ਹੇ ਪਹਿਲਾਂ ਹੀ ਨੀਂਹ–ਪੱਥਰ ਰੱਖਿਆ ਜਾ ਚੁੱਕਾ ਹੈ। ਹੁਣ ਸਿਰਫ਼ ਭੂਮੀ–ਪੂਜਨ ਹੋਵੇਗਾ ਤੇ ਉਸ ਦੇ ਨਾਲ ਹੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਮੰਦਰ ਨਿਰਮਾਣ ਦੀ ਤਰੀਕ ਤੇ ਭੂਮੀ–ਪੂਜਨ ਦਾ ਮਹੂਰਤ ਤਕਨੀਕੀ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਤੈਅ ਕੀਤਾ ਜਾਵੇਗਾ।

 

 

ਸ੍ਰੀ ਚੰਪ ਰਾਏ ਨੇ ਦੱਸਿਆ ਕਿ ਬੀਤੀ 29 ਫ਼ਰਵਰੀ ਨੂੰ ਅਯੁੱਧਿਆ ’ਚ ਟ੍ਰੱਸਟ ਦੀ ਨਿਰਮਾਣ ਕਮੇਟੀ ਦੀ ਮੀਟਿੰਗ ਨ੍ਰਪੇਂਦਰ ਮਿਸ਼ਰ ਦੀ ਪ੍ਰਧਾਨਗੀ ਹੇਠ ਹੋਈ ਸੀ; ਜਿਸ ਵਿੱਚ NBCC ਦੇ ਸਾਬਕਾ ਚੇਅਰਮੈਨ ਅਤੇ ਸੀਐੱਮਡੀ ਅਰੁਣ ਕੁਮਾਰ ਮਿੱਤਲ ਤੇ L&T ਦੇ ਮੁੱਖ ਇੰਜੀਨੀਅਰ ਦਿਵਾਕਰ ਤ੍ਰਿਪਾਠੀ ਮੌਜੂਦ ਸਨ। ਉਨ੍ਹਾਂ ਸਭਨਾਂ ਨੇ ਤਦ ਗਰਭ–ਗ੍ਰਹਿ ਅਤੇ ਮੰਦਰ ਕੰਪਲੈਕਸ ਦਾ ਦੌਰਾ ਵੀ ਕੀਤਾ ਸੀ।

 

 

ਨਵੇਂ ਵਿਸ਼ਾਲ ਮੰਦਰ ਨੂੰ ਇੰਝ ਬਣਾਇਆ ਜਾਵੇਗਾ ਕਿ ਤਾਂ ਜੋ ਉਸ ਦੀ ਉਮਰ ਘੱਟੋ–ਘੱਟ 500 ਸਾਲ ਹੋਵੇ। ਇਸ ਲਈ ਮਿੱਟੀ ਦੀ ਜਾਂਚ ਹੋਣੀ ਜ਼ਰੂਰੀ ਹੈ। ਇਸ ਦਾ ਕੰਮ ਤਕਨੀਕੀ ਕਮੇਟੀ ਕਰ ਰਹੀ ਹੈ। ਮੰਦਰ ਕੰਕਰੀਟ ਨਾਲ ਨਹੀਂ, ਸਗੋਂ ਰਾਜਸਥਾਨ ਦੇ ਗੁਲਾਬੀ ਪੱਥਰਾਂ ਨਾਲ ਕੀਤੀ ਜਾਵੇਗੀ।

 

 

ਰਾਸ਼ਟਰਪਤੀ ਭਵਨ ਵੀ ਇਨ੍ਹਾਂ ਗੁਲਾਬੀ ਪੱਥਰਾਂ ਭਾਵ ਸੈਂਡ ਸਟੋਨਜ਼ ਤੋਂ ਹੀ ਬਣਿਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Huge Ram Temple to be erected with Bhumi Pujan at Ayodhya