ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਤਾਂਗ ਜਾਣ ਵਾਲੇ ਸੈਲਾਨੀ ਪਹਾੜਾਂ ’ਤੇ ਟ੍ਰੈਫ਼ਿਕ ਜਾਮ ’ਚ ਫਸੇ

ਜੂਨ ਮਹੀਨੇ ਸ਼ੁਰੂ ਹੁੰਦਿਆਂ ਹੀ ਕੁੱਲੂ-ਮਨਾਲੀ ਦੀਆਂ ਵਾਦੀਆਂ ਚ ਸੈਲਾਨੀਆਂ ਦੀ ਭੀੜ ਵੱਧ ਗਈ ਹੈ ਜਿਸ ਕਾਰਨ ਸੋਮਵਾਰ ਦਾ ਦਿਨ ਇੱਥੇ ਪਹੁੰਚੇ ਸੈਲਾਨੀਆਂ ਲਈ ਕਾਫੀ ਮੁਸ਼ਕਲਾਂ ਭਰਿਆ ਸਾਬਤ ਹੋਇਆ। ਰੋਹਤਾਂਗ ਅਤੇ ਭੁੰਤਰ ਤੋਂ ਮਣੀਕਰਨ ਦੀ ਸੜਕਾਂ ’ਤੇ ਜਾਮ ਕਾਰਨ ਸੈਲਾਨੀਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ।

 

 

ਜਾਣਕਾਰੀ ਮੁਤਾਬਕ ਬਜੌਰਾ ਤੋਂ ਮਨਾਲੀ ਪਹੁੰਚਣ ਚ ਸੈਲਾਨੀਆਂ ਨੂੰ 6-7 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਗੁਲਾਬਾ ਤੋਂ ਰੋਹਤਾਂਗ ਤਕ ਕੁਝ ਪੁਆਇੰਟ ਲੈਂਡ-ਸਲਾਇਡਿੰਗ ਹੋਣ ਕਾਰਨ ਖਰਾਬ ਚੱਲ ਰਹੇ ਹਨ ਅਤੇ ਇਹ ਸੜਕ ਤੰਗ ਹੋਣ ਕਾਰਨ ਸਵੇਰੇ ਤੋਂ ਲੈ ਕੇ ਰਾਤ 9 ਵਜੇ ਤਕ ਜਾਮ ਲੱਗ ਰਿਹਾ ਹੈ।

 

ਕੁੱਲੂ ਤੋਂ ਲੈ ਕੇ ਮਨਾਲੀ ਅਤੇ ਗੁਲਾਬਾ ਤੋਂ ਰੋਹਤਾਂਗ ਵਿਚਕਾਰ 10 ਕਿਲੋਮੀਟਰ ਦਾ ਰਸਤਾ ਲੰਬਾ ਜਾਮ ਲਗ ਜਾਣ ਕਾਰਨ ਸੈਲਾਨੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਨਿਗਮ ਦੀਆਂ ਬਸਾਂ ਵੀ ਘੰਟਿਆਂ ਜਾਮ ਚ ਫੱਸ ਰਹੀਆਂ ਹੈ। ਮਨਾਲੀ ਚ ਜੂਨ ਮਹੀਨੇ ਚ ਮਈ ਦੇ ਮੁਕਾਬਲੇ ਦੁੱਗਣੇ ਸੈਲਾਨੀ ਪਹੁੰਚ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:huge traffic jam on manali rohtang road himachal pradesh