ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦੇ ਵਿਰੋਧ 'ਚ ਬਣਾਈ 620 ਕਿਲੋਮੀਟਰ ਲੰਬੀ ਮਨੁੱਖੀ ਲੜੀ

ਕੇਰਲਾ 'ਚ ਸੱਤਾਧਾਰੀ ਖੱਬੇਪੱਖੀ ਡੈਮੋਕ੍ਰੇਟਿਕ ਫਰੰਟ ਦੀ ਸਰਕਾਰ ਨੇ ਐਤਵਾਰ ਨੂੰ 620 ਕਿਲੋਮੀਟਰ ਲੰਬੀ ਮਨੁੱਖੀ ਲੜੀ ਦਾ ਆਯੋਜਨ ਕੀਤਾ। ਗਣਤੰਤਰ ਦਿਵਸ ਮੌਕੇ ਇਹ ਮਨੁੱਖੀ ਲੜੀ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ 'ਚ ਬਣਾਈ ਗਈ। ਇਹ ਲੜੀ ਉੱਤਰੀ ਕੇਰਲ ਦੇ ਕਾਸਰਗੋਡ ਸ਼ਹਿਰ ਦੇ ਚੌਂਕ ਤੋਂ ਸੂਬੇ ਦੇ ਦੱਖਣੀ ਹਿੱਸੇ ਕੋਇੰਬਟੂਰ ਨੇੜੇ ਕਲਿਆਕਾਵਿਲਾਈ ਤੱਕ ਬਣਾਈ ਗਈ ਸੀ। ਇਸ ਲੜੀ ਦੀ ਸ਼ੁਰੂਆਤ ਸ਼ਾਮ 4 ਵਜੇ ਸ਼ੁਰੂ ਹੋਈ।
 

ਮਨੁੱਖੀ ਲੜੀ 'ਚ ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਸਮੇਤ ਸਰਕਾਰ ਦੇ ਕਈ ਮੰਤਰੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੀਏਏ ਵਿਰੁੱਧ ਅੱਜ ਬਣਾਈ ਮਨੁੱਖੀ ਲੜੀ ਇੱਕ ਵੱਡੀ ਕੰਧ ਬਣ ਗਈ ਹੈ। ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਇਸ 'ਚ ਹਿੱਸਾ ਲਿਆ। ਇਹ ਕਾਨੂੰਨ ਇਸ ਦੇਸ਼ ਦੀ ਧਰਮ ਨਿਰਪੱਖਤਾ ਲਈ ਖਤਰਾ ਹੈ। ਕੇਰਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੀਏਏ, ਐਨਆਰਸੀ ਅਤੇ ਐਨਪੀਆਰ ਇਸ ਮਿੱਟੀ 'ਚ ਲਾਗੂ ਨਹੀਂ ਕੀਤਾ ਜਾਵੇਗਾ।

 

 

ਸ਼ਾਮ 4 ਵਜੇ ਮਨੁੱਖੀ ਲੜੀ ਤੋਂ ਬਾਅਦ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕੀਤਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਖਤਮ ਕੀਤੇ ਸੰਵਿਧਾਨ ਦੀ ਰੱਖਿਆ ਲਈ ਸਹੁੰ ਚੁੱਕੀ। ਸੀਪੀਆਈ (ਐਮ) ਦੇ ਸੀਨੀਅਰ ਨੇਤਾ ਐਸ. ਰਾਮਚੰਦਰਨ ਪਿਲਾਈ ਨੇ ਕਾਸਰਗੋਡ ਵਿਖੇ 620 ਕਿਲੋਮੀਟਰ ਲੰਬੀ ਮਨੁੱਖੀ ਲੜੀ ਦੀ ਸ਼ੁਰੂਆਤ ਕੀਤੀ, ਜਦੋਂਕਿ ਐਮ.ਏ. ਬੇਬੀ ਕਲਿਆਕਾਵਿਲਾਈ 'ਚ ਆਖਰੀ ਸ਼ਖਸ ਸਨ। ਮਨੁੱਖੀ ਲੜੀ 'ਚ ਹਰ ਵਰਗ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:human chain organised by Left Democratic Front as a protest against CAA NRC