ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਸਾ ’ਚ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕੀਤਾ ਹਨੀਪ੍ਰੀਤ ਦਾ ਸੁਆਗਤ

ਸਿਰਸਾ ’ਚ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕੀਤਾ ਹਨੀਪ੍ਰੀਤ ਦਾ ਸੁਆਗਤ

ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਹਨੀਪ੍ਰੀਤ ਦੇ ਸਿਰਸਾ ਪੁੱਜਣ ’ਤੇ ਡੇਰਾ ਸੱਚਾ ਸੌਦਾ ਦੇ ਸੈਂਕੜੇ ਪੈਰੋਕਾਰਾਂ ਨੇ ਨਿੱਘਾ ਸੁਆਗਤ ਕੀਤਾ। ਏਐੱਨਆਈ ਮੁਤਾਬਕ ਲੋਕ ਦੂਰੋਂ–ਦੂਰੋਂ ਵੀ ਹਨੀਪ੍ਰੀਤ ਇੰਸਾਂ ਨੂੰ ਮਿਲਣ ਤੇ ਉਸ ਦਾ ਹਾਲ–ਚਾਲ ਪੁੱਛਣ ਲਈ ਪੁੱਜੇ ਹੋਏ ਸਨ।

 

 

ਹਨੀਪ੍ਰੀਤ ਨੂੰ ਕੱਲ੍ਹ ਪੰਚਕੂਲਾ ਦੀ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।

 

 

ਇਸ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ‘ਮੁਤਬੰਨੀ ਧੀ’ ਹਨੀਪ੍ਰੀਤ ਇੰਸਾਂ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਪੰਚਕੂਲਾ ਦੀ ਇੱਕ ਅਦਾਲਤ ’ਚ ਦਾਖ਼ਲ ਕੀਤੀ ਸੀ। ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਪਹਿਲਾਂ ਲੱਗੇ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ।

ਸਿਰਸਾ ’ਚ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕੀਤਾ ਹਨੀਪ੍ਰੀਤ ਦਾ ਸੁਆਗਤ

 

ਦਰਅਸਲ, ਇਹ ਮਾਮਲਾ 25 ਅਗਸਤ, 2017 ਦਾ ਹੈ, ਜਦੋਂ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ 2002 ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਤਦ ਹਨੀਪ੍ਰੀਤ ਵੀ ਡੇਰਾ ਮੁਖੀ ਨਾਲ ਰੋਹਤਕ ਦੀ ਸੁਨਾਰੀਆ ਜੇਲ੍ਹ ਤੱਕ ਹੈਲੀਕਾਪਟਰ ਵਿੱਚ ਗਈ ਸੀ।

 

 

ਆਪਣੇ ’ਤੇ ਲੱਗਾ ਰਾਜ–ਧਰੋਹ ਦਾ ਦੋਸ਼ ਹਟਣ ਤੋਂ ਬਾਅਦ ਹਨੀਪ੍ਰੀਤ ਨੇ ਕੱਲ੍ਹ ਬੁੱਧਵਾਰ ਨੂੰ ਆਪਣੀ ਪੱਕੀ (ਰੈਗੂਲਰ) ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ।

ਸਿਰਸਾ ’ਚ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕੀਤਾ ਹਨੀਪ੍ਰੀਤ ਦਾ ਸੁਆਗਤ

 

ਹਨੀਪ੍ਰੀਤ ਦੇ ਵਕੀਲ ਧਰੁਵ ਗੁਪਤਾ ਨੇ ਦੱਸਿਆ ਸੀ ਕਿ ਜ਼ਮਾਨਤ ਅਰਜ਼ੀ ਦਾਖ਼ਲ ਕਰ ਦਿੱਤੀ ਗਈ ਹੈ ਤੇ ਹੁਣ ਵੇਖੋ ਉਸ ਦੀ ਸੁਣਵਾਈ ਕਦੋਂ ਹੁੰਦੀ ਹੈ। ਇਹ ਵੀ ਆਸ ਕੀਤੀ ਜਾ ਰਹੀ ਹੈ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਅੱਜ ਹੀ ਇਸ ਅਰਜ਼ੀ ਉੱਤੇ ਸੁਣਵਾਈ ਹੋ ਜਾਵੇ ਤੇ ਉਹ ਸੁਣਵਾਈ ਕੱਲ੍ਹ ਹੀ ਹੋ ਗਈ ਤੇ ਜ਼ਮਾਨਤ ਵੀ ਮਨਜ਼ੂਰ ਹੋ ਗਈ।

 

 

ਚੇਤੇ ਰਹੇ ਕਿ ਜਦੋਂ 25 ਅਗਸਤ, 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤਦ ਵੱਡੇ ਪੱਧਰ ’ਤੇ ਹਿੰਸਾ ਭੜਕ ਗਈ ਸੀ। ਉਦੋਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਰਾਜ–ਧਰੋਹ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚ ਡੇਰਾ ਸਿਰਸਾ ਦਾ ਬੁਲਾਰਾ ਆਦਿੱਤਿਆ ਇੰਸਾਂ ਵੀ ਸ਼ਾਮਲ ਸੀ।

 

 

ਇਨ੍ਹਾਂ ਸਭਨਾਂ ਵਿਰੁੱਧ ਪੰਚਕੂਲਾ ਦੇ ਸੈਕਟਰ–5 ਸਥਿਤ ਪੁਲਿਸ ਥਾਣੇ ਵਿੱਚ ਐੱਫ਼ਆਈਆਰ ਨੰਬਰ 345 ਦਾਇਰ ਕੀਤੀ ਸੀ। ਪੁਲਿਸ ਵੱਲੋਂ ਦਾਇਰ ਕੀਤੇ ਦੋਸ਼–ਪੱਤਰ ਵਿੱਚ ਆਖਿਆ ਗਿਆ ਸੀ ਕਿ ਪੰਚਕੂਲਾ ’ਚ ਹਿੰਸਾ ਦੀ ਸਾਜ਼ਿਸ਼ ਪਹਿਲਾਂ ਡੇਰਾ ਸਿਰਸਾ ਦੇ ਮੁੱਖ ਦਫ਼ਤਰ ’ਚ ਹੀ ਰਚੀ ਗਈ ਸੀ। ਆਦਿੱਤਿਆ ਇੰਸਾ ਸਮੇਤ ਪੰਜ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ।

ਸਿਰਸਾ ’ਚ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕੀਤਾ ਹਨੀਪ੍ਰੀਤ ਦਾ ਸੁਆਗਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of Dera followers welcomelast night at Sirsa