ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਤੋਂ ਸੈਂਕੜੇ ਘੁਸਪੈਠੀਏ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਲਈ ਤਿਆਰ

​​​​​​​ਪਾਕਿ ਤੋਂ ਸੈਂਕੜੇ ਘੁਸਪੈਠੀਏ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਲਈ ਤਿਆਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੀਤੀ 22 ਜੁਲਾਈ ਨੂੰ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਵਾਸ਼ਿੰਗਟਨ ਡੀਸੀ ਗਏ ਸਨ; ਤਦ ਪਾਕਿਸਤਾਨ ਵਿੱਚ ਸਰਗਰਮ ਬਹੁਤੇ ਦਹਿਸ਼ਤਗਰਦਾਂ ਦੀ ਫ਼ੌਜ ਭਾਰਤ ਨਾਲ ਲੱਗਦੀ ਸਰਹੱਦ ਉੱਤੇ ਕੰਟਰੋਲ ਰੇਖਾ (LoC) ਉੱਤੇ ਆ ਕੇ ਜੰਮ ਗਈ ਸੀ। ਜਦੋਂ ਇਮਰਾਨ ਖ਼ਾਨ ਵਤਨ ਪਰਤ ਆਏ, ਤਾਂ ਉਹ ਦਹਿਸ਼ਤਗਰਦ ਵੀ ਮੁੜ ਗਏ ਸਨ।

 

 

ਇਹ ਸਾਰੀ ਜਾਣਕਾਰੀ ਕੁਝ ਖ਼ੁਫ਼ੀਆ ਏਜੰਸੀਆਂ ਤੋਂ ਅਤੇ ਕੁਝ ਸੈਟੇਲਾਇਟਸ ਰਾਹੀਂ ਮਿਲੀਆਂ ਤਸਵੀਰਾਂ ਤੋਂ ਜ਼ਾਹਿਰ ਹੋਈ ਹੈ। ਇੱਕ ਫ਼ੌਜੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਆਮ ਤੌਰ ਉੱਤੇ ਮਈ ਤੇ ਅਕਤੂਬਰ ਮਹੀਨਿਆਂ ਦੌਰਾਨ ਪਾਕਿਸਤਾਨ ਤੋਂ ਅੱਤਵਾਦੀ ਭਾਰਤ ’ਚ ਘੁਸਪੈਠ ਕਰਨ ਦੇ ਜਤਨ ਕਰਦੇ ਹਨ।

 

 

ਇਸੇ ਲਈ ਇਨ੍ਹਾਂ ਦਿਨਾਂ ’ਚ ਉਨ੍ਹਾਂ ਦਾ ਕੰਟਰੋਲ ਰੇਖਾ ਤੋਂ ਪਰਤ ਜਾਣਾ ਭਾਰਤੀ ਸੁਰੱਖਿਆ ਅਧਿਕਾਰੀਆਂ ਲਈ ਕੁਝ ਹੈਰਾਨੀਜਨਕ ਸੀ। ਪਰ ਹੁਣ 200 ਤੋਂ ਲੈ ਕੇ 250 ਘੁਸਪੈਠੀਏ ਮੁੜ ਕੰਟਰੋਲ ਰੇਖਾ ਉੱਤੇ ਆ ਗਏ ਹਨ ਤੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਲਈ ਵਾਜਬ ਸਮੇਂ ਦੀ ਉਡੀਕ ਕਰ ਰਹੇ ਹਨ। ਇਸ ਲਈ ਅਗਲੇ ਕੁਝ ਦਿਨਾਂ ਅੰਦਰ ਜੇ ਪਾਕਿਸਤਾਨੀ ਫ਼ੌਜਾਂ ਇਨ੍ਹਾਂ ਘੁਸਪੈਠੀਆਂ ਨੂੰ ਭਾਰਤ ’ਚ ਦਾਖ਼ਲ ਹੋਣ ਲਈ ਮਦਦ ਕਰਨ ਵਾਸਤੇ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਨ, ਤਾਂ ਇਸ ਵਿੱਚ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।

 

 

ਇੱਥੇ ਵਰਨਣਯੋਗ ਗੱਲ ਇਹ ਵੀ ਹੈ ਕਿ ਬੀਤੇ ਦਿਨੀਂ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ; ਤਾਂ ਉਹ ਇਕੱਲੇ ਨਹੀਂ ਸਨ; ਉਨ੍ਹਾਂ ਨਾਲ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਬਾਜਵਾ ਅਤੇ ਖ਼ੁਫ਼ੀਆ ਏਜੰਸੀ ‘ਇੰਟਰ ਸਰਵਿਸੇਜ਼ ਇੰਟੈਲੀਜੈਂਸ’ (ISI) ਦੇ ਮੁਖੀ ਫ਼ੈਜ਼ ਹਮੀਦ ਵੀ ਮੌਜੂਦ ਸਨ।

 

 

ਤਿੰਨੇ ਮੁੱਖ ਅਧਿਕਾਰੀਆਂ ਦੇ ਪਾਕਿਸਤਾਨ ਤੋਂ ਬਾਹਰ ਹੋਣ ਕਾਰਨ ਦਹਿਸ਼ਤਗਰਦ ਕੰਟਰੋਲ ਰੇਖਾ ਦੀ ਰਾਖੀ ਕਰਨ ਲਈ ਪੁੱਜ ਗਏ ਸਨ ਤੇ ਜਦੋਂ ਇਹ ਤਿੰਨੇ ਅਧਿਕਾਰੀ ਪਰਤ ਆਏ, ਤਾਂ ਉਹ ਵੀ ਮੁੜ ਗਏ ਸਨ। ਇੰਝ ਭਾਰਤ ਵਿੱਚ ਪਾਕਿਸਤਾਨੀ ਗੜਬੜ ਦੇ ਜਤਨ ਲਗਾਤਾਰ ਜ਼ਾਹਿਰ ਹੁੰਦੇ ਹੀ ਰਹਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of infiltrators from Pak are ready to enter Indian territory