ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖ਼ਤ ਚੌਕਸੀ ਦੇ ਬਾਵਜੂਦ J&K ’ਚ ਘੁਸਪੈਠ ਕਰ ਗਏ ਨੇ ਸੈਂਕੜੇ ਪਾਕਿ ਅੱਤਵਾਦੀ

ਸਖ਼ਤ ਚੌਕਸੀ ਦੇ ਬਾਵਜੂਦ J&K ’ਚ ਘੁਸਪੈਠ ਕਰ ਗਏ ਨੇ ਸੈਂਕੜੇ ਪਾਕਿ ਅੱਤਵਾਦੀ

ਜੰਮੂ-ਕਸ਼ਮੀਰ (J&K) ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਇਸ ਵੇਲੇ 200 ਤੋਂ 300 ਅੱਤਵਾਦੀ ਸਰਗਰਮ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਗਿਣਤੀ ’ਚ ਅੱਤਵਾਦੀ ਸੂਬੇ ਅੰਦਰ ਦਾਖ਼ਲ ਕਰਵਾਉਣ ਲਈ ਸਰਹੱਦ ਪਾਰ ਤੋਂ ਗੋਲੀਬਾਰੀ ਤੇਜ਼ ਕਰ ਦਿੱਤੀ ਹੈ।

 

 

ਸ੍ਰੀ ਦਿਲਬਾਗ਼ ਸਿੰਘ ਨੇ ਕਿਹਾ ਕਿ ਪਿੱਛੇ ਜਿਹੇ ਸਰਹੱਦ ਪਾਰ ਤੋਂ ਵੱਡੀ ਗਿਣਤੀ ’ਚ ਅੱਤਵਾਦੀ ਇਸ ਸੂਬੇ ਅੰਦਰ ਘੁਸਪੈਠ ਕਰਨ ਵਿੱਚ ਕਾਮਯਾਬ ਰਹੇ ਹਨ; ਜਦ ਕਿ ਘੁਸਪੈਠ ਵਿਰੋਧੀ ਵਿਵਸਥਾ ਨੇ ਕਈ ਘੁਸਪੈਠੀਆਂ ਦਾ ਸਫ਼ਾਇਆ ਕਰ ਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ ਹਨ।

 

 

DGP ਨੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਸਰਹੱਦੀ ਪੁੰਛ ਜ਼ਿਲ੍ਹੇ ਦੇ ਆਪਣੇ ਦੌਰੇ ਮੌਕੇ ਪੱਤਰਕਾਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਸਰਗਰਮ ਅੱਤਵਾਦੀਆਂ ਦੀ ਗਿਣਤੀ ਘਟਦੀ–ਵਧਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਕੌਮਾਂਤਰੀ ਸਰਹੱਦ ਲਾਗੇ ਕਨਾਚਕ, ਆਰਐੱਸ ਪੁਰਾ ਤੇ ਹੀਰਾਨਗਰ ਦੇ ਨਾਲ–ਨਾਲ ਪੁੰਛ, ਰਾਜੌਰੀ, ਉੜੀ, ਨਾਂਬਲਾ, ਕਰਨਾਹ ਤੇ ਕੇਰਨ ’ਚ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ।

 

 

ਉਨ੍ਹਾਂ ਕਿਹਾ ਕਿ ਇਹ ਉਲੰਘਣਾ ਸਿਰਫ਼ ਅੱਤਵਾਦੀਆਂ ਨੂੰ ਜੰਮੂ–ਕਸ਼ਮੀਰ ਅੰਦਰ ਦਾਖ਼ਲ ਕਰਵਾਉਣ ਲਈ ਕੀਤੀ ਜਾਂਦੀ ਹੈ। ਸਾਡਾ ਘੁਸਪੈਠ–ਵਿਰੋਧੀ ਇੰਤਜ਼ਾਮ ਬਹੁਤ ਮਜ਼ਬੂਤ ਹੈ ਤੇ ਪਿਛਲੇ ਸਮੇਂ ਦੌਰਾਨ ਘੁਸਪੈਠ ਦੇ ਕਈ ਜਤਨ ਨਾਕਾਮ ਕੀਤੇ ਗਏ ਹਨ।

 

 

ਗੁਲਮਰਗ ਸੈਕਟਰ ’ਚ ਦੋ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਤੇ ਗੰਦੇਰਬਲ ’ਚ ਚਾਰ ਦਿਨਾਂ ਦੀ ਮੁਹਿੰਮ ਦੌਰਾਨ ਦੋ ਅੱਤਵਾਦੀ ਮਾਰੇ ਗਏ।

 

 

ਡੀਜੀਪੀ ਨੇ ਕਿਹਾ ਕਿ ਕੁਝ ਥਾਵਾਂ ਉੱਤੇ ਅੱਤਵਾਦੀ ਵੇਖੇ ਗਏ ਹਨ ਤੇ ਅਸੀਂ ਉਨ੍ਹਾਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of Pak Terrorists infiltrated in J and K despite high alert