ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਮਾਜ਼ ਤੋਂ ਬਾਅਦ ਸੈਂਕੜੇ ਲੋਕਾਂ ਨੇ ਦਿੱਲੀ ਦੀ ਜਾਮਾ ਮਸਜਿਦ 'ਤੇ CAA ਵਿਰੁਧ ਕੀਤਾ ਪ੍ਰਦਰਸ਼ਨ

ਦਿੱਲੀ ਵਿੱਚ ਕੜਾਕੇ ਦੀ ਠੰਢ ਹੈ ਪਰ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਉਪਰ ਇਸ ਦਾ ਥੋੜਾ ਜਿਹਾ ਵੀ ਅਸਰ ਨਹੀਂ ਦਿਖ ਰਿਹਾ ਸੀ ਜੋ ਲਾਲ ਕਿਲੇ ਸਾਹਮਣੇ ਮਸਜਿਦ ਵਿਖੇ ਇਕੱਠੇ ਹੋਏ ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਆਪਣਾ ਵਿਰੋਧ ਪ੍ਰਗਟ ਕਰ ਰਹੇ ਸਨ।
 

ਪ੍ਰਦਰਸ਼ਨਕਾਰੀ ਬਹੁਤੇ ਉਹ ਸਨ ਜਿਹੜੇ ਸ਼ੁੱਕਰਵਾਰ ਨਮਾਜ਼ ਅਦਾ ਕਰਨ ਆਏ ਸਨ। ਉਨ੍ਹਾਂ ਨੇ ਨਵੇਂ ਕਾਨੂੰਨ ਅਤੇ ਪ੍ਰਸਤਾਵਿਤ ਐਨਆਰਸੀ ਵਿਰੁੱਧ ਨਾਹਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ  ਇਹ ਦੇਸ਼ ਐਨਆਰਸੀ, ਐਨਪੀਆਰ ਨਹੀਂ ਚਾਹੁੰਦਾ ਹੈ। ਇਸ ਦੇਸ਼ ਨੂੰ ਰੁਜ਼ਗਾਰ ਚਾਹੀਦਾ ਹੈ। ਇਸ ਦੇਸ਼ ਨੂੰ ਅਮਨ ਅਤੇ ਸ਼ਾਂਤੀ ਦੀ ਲੋੜ ਹੈ।
 

ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਪੋਸਟਰ ਸਨ ਅਤੇ ਇਸ ਵਿਚ ਸਾਫ਼ ਲਿਖਿਆ ਸੀ- “ਸੰਵਿਧਾਨ ਨੂੰ ਬਚਾਓ, ਭਾਰਤ ਨੂੰ ਨਾ ਵੰਡੋ”। ਨਾਲ ਹੀ ਲੋਕਾਂ ਨੂੰ ਅਹਿੰਸਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸੈਂਕੜੇ ਪ੍ਰਦਰਸ਼ਨਕਾਰੀਆਂ ਵਿੱਚ ਕਾਂਗਰਸ ਨੇਤਾ ਅਲਕਾ ਲਾਂਬਾ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਸ਼ੋਇਬ ਇਕਬਾਲ ਵੀ ਸ਼ਾਮਲ ਸਨ।

 

ਅਲਕਾ ਲਾਂਬਾ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇਸ਼ ਦੇ ਸਾਹਮਣੇ ਅਸਲ ਮੁੱਦਾ ਹੈ। ਪਰ ਤੁਸੀਂ (ਪ੍ਰਧਾਨ ਮੰਤਰੀ) ਲੋਕਾਂ ਨੂੰ ਐਨ ਆਰ ਸੀ ਲਈ ਉਸੇ ਤਰ੍ਹਾਂ ਕਤਾਰ ਵਿੱਚ ਬਿਠਾਉਣਾ ਚਾਹੁੰਦੇ ਹੋ ਜਿਵੇਂ ਨੋਟਬੰਦੀ ਦੇ ਸਮੇਂ।


ਪੁਲਿਸ ਨੇ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਦੇ ਸੀਲਮਪੁਰ, ਜ਼ਫਰਾਬਾਦ, ਵੈਲਕਮ ਅਤੇ ਮੁਸਤਫਾਬਾਦ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of people protested at Delhi Jama Masjid in protest of citizenship law after the prayers