ਪੁਲਵਾਮਾ ਹਮਲੇ ਚ 44 ਫ਼ੌਜੀਆਂ ਦੇ ਸ਼ਹੀਦ ਹੋ ਜਾਣ ਮਗਰੋਂ ਜਿੱਥੇ ਪੂਰਾ ਮੁਲਕ ਹੀ ਪਾਕਿਤਸਾਨ ਨੂੰ ਸਬਕ ਸਿਖਾਉਣ ਖ਼ਾਤਰ ਉਬਾਲ ਮਾਰ ਰਿਹਾ ਹੈ, ਉੱਥੇ ਹੀ ਦੇਸ਼ ਦੀ ਇੱਕ ਜੇਲ੍ਹ ਦੇ ਕੈਦੀ ਵੀ ਆਪਣੇ ਦੇਸ਼ ਭਾਰਤ ਲਈ ਆਪਣੀ ਜਾਨ ਤੇ ਖੇਡ ਕੇ ਪਾਕਿਸਤਾਨ ਦੀ ਇੱਟ ਨਾਲ ਇੱਟ ਵਜਾਉਣ ਲਈ ਪੱਬਾਂ ਭਾਰ ਹੋ ਗਏ ਹਨ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਗੋਪਾਲਗੰਜ ਦੀ ਇੱਕ ਜੇਲ੍ਹ ਦੇ ਕੈਦੀਆਂ ਅਤੇ ਕਰਮਚਾਰੀਆਂ ਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਚ ਲੰਘੀ 14 ਫ਼ਰਵਰੀ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਚ ਸ਼ਹੀਦ ਹੋਏ ਸੀਆਰਪੀਐਫ਼ ਦੇ 44 ਜਵਾਨਾਂ ਦੇ ਪਰਿਵਾਰਾਂ ਲਈ ਫ਼ੌਜੀ ਰਾਹਤ ਫ਼ੰਡ (ਏਆਰਐਫ਼) ਨੂੰ 50,000 ਰੁਪਏ ਦੀ ਮਦਦ ਦਿੱਤੀ ਹੈ।
ਜੇਲ੍ਹ ਅਧਿਕਾਰੀਆਂ ਮੁਤਾਬਕ ਇਸ ਜੇਲ੍ਹ ਚ 30 ਮਹਿਲਾਂ ਕੈਦੀਆਂ ਸਮੇਤ 750 ਕੈਦੀ ਹਨ ਤੇ ਇਹ ਪੁਲਵਾਮਾ ਘਟਨਾ ਨੂੰ ਇਸ ਦੁੱਖ ਦੀ ਘੜੀ ਚ ਬੇਹੱਦ ਨੇੜੇ ਤੋਂ ਦੇਖ ਰਹੇ ਹਨ। ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਦੇ ਹੱਕ ਚ ਇਸ ਵੇਲੇ ਕੁੱਝ ਵੀ ਕਰਨ ਨੂੰ ਤਿਆਰ ਇਨ੍ਹਾਂ ਕੈਦੀਆਂ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਕੇ ਪਾਕਿਸਤਾਨ ਚ ਰਹਿ ਰਹੇ ਭਾਰਤ ਦੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਆਗਿਆ ਮੰਗੀ ਹੈ।
ਇਹ ਵੀ ਦਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਲਿਖੀ ਗਈ ਇਸ ਚਿੱਠੀ ਤੇ ਘਟੋ ਘੱਟ 250 ਕੈਦੀਆਂ ਨੇ ਆਪਣੇ ਹਸਤਾਖ਼ਰ ਕੀਤੇ ਹਨ। ਹਿੰਦੁਸਤਾਨ ਟਾਈਮਜ਼ ਵਲੋਂ ਦੇਖੀ ਗਈ ਇਸ ਚਿੱਠੀ ਚ ਲਿਖਿਆ ਹੈ, ਜੇਕਰ ਜੰਗ ਹੁੰਦੀ ਹੈ ਤਾਂ ਅਸੀਂ ਸਰਹੱਦ ਤੇ ਦੁਸ਼ਮਣ ਨਾਲ ਲੜਨ ਲਈ ਤਿਆਰ ਹਾਂ।
ਚਿੱਠੀ ਚ ਅੱਗੇ ਲਿਖਿਆ ਹੈ, ਜੇਕਰ ਅਸੀਂ ਜੰਗ ਦੌਰਾਨ ਮਾਰੇ ਜਾਂਦੇ ਹਾਂ ਤਾਂ ਅਸੀਂ ਖੁੱਦ ਨੂੰ ਕਿਸਮਤ ਵਾਲੇ ਮੰਨਾਂਗੇ ਕਿ ਸਾਨੂੰ ਸ਼ਹੀਦ ਕਿਹਾ ਜਾਵੇਗਾ ਤੇ ਜੇਕਰ ਅਸੀਂ ਜਿਊਂਦੇ ਪਰਤਦੇ ਹਾਂ ਤਾਂ ਪ੍ਰਸ਼ਾਸਨ ਨੂੰ ਬਿਨਾਂ ਕੋਈ ਪ੍ਰੇਸ਼ਾਨੀ ਦਿੱਤੇ ਵਾਪਸ ਜੇਲ੍ਹ ਚ ਆ ਜਾਵਾਂਗੇ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਜੇਲ੍ਹ ਅਧਿਕਾਰੀ ਸੰਦੀਪ ਕੁਮਾਰ ਨੇ ਕਿਹਾ ਹੈ ਕਿ ਬੇਸ਼ੱਕ ਏਆਰਐਫ਼ ਲਈ ਦਿੱਤੀ ਗਈ ਮਾਲੀ ਮਦਦ ਛੋਟੀ ਹੈ ਪਰ ਜੇਲ੍ਹ ਚ 3000 ਤੋਂ 3500 ਕਮਾਉਣ ਵਾਲੇ ਇਨ੍ਹਾਂ ਕੈਦੀਆਂ ਦੇ ਮਨਾਂ ਚ ਆਈ ਦੇਸ਼ ਲਈ ਆਪਣੀ ਜ਼ਿੰਮੇਦਾਰੀ ਦੀ ਸੋਚ ਸ਼ਲਾਘਾਯੋਗ ਹੈ।
/