ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸੈਂਕੜੇ ਪਿੰਡ ਡੁੱਬੇ, ਫ਼ਸਲਾਂ ਤਬਾਹ, ਕਈ ਪਸ਼ੂ ਮਰੇ

ਪੰਜਾਬ ਦੇ ਸੈਂਕੜੇ ਪਿੰਡ ਡੁੱਬੇ, ਫ਼ਸਲਾਂ ਤਬਾਹ, ਕਈ ਪਸ਼ੂ ਮਰੇ

ਭਾਖੜਾ ਬੰਨ੍ਹ ਦੇ ਫ਼ਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਪੰਜਾਬ ਦੇ ਜਿੱਥੇ ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਮੋਗਾ ਤੇ ਰੋਪੜ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ; ਉੱਥੇ ਮੋਹਾਲੀ ਜ਼ਿਲ੍ਹੇ ’ਚ ਵੀ ਬੰਨ੍ਹ ਟੁੱਟਣ ਕਾਰਨ ਚਾਰ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਪੰਜਾਬ ਵਿੱਚ ਕੁੱਲ 186 ਪਿੰਡ ਖ਼ਾਲੀ ਕਰਵਾਉਣੇ ਪਏ ਹਨ। ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ।

 

 

ਸਭ ਤੋਂ ਵੱਧ ਨੁਕਸਾਨ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਲਾਗਲੇ ਪਿੰਡਾਂ ਦਾ ਹੋਇਆ ਹੈ; ਜਿੱਥੇ ਫ਼ਸਲਾਂ ਤਬਾਹ ਹੋ ਗਈਆਂ ਹਨ। ਖੇਤਾਂ ਵਿੱਚ ਪਈਆਂ ਮੋਟਰਾਂ ਰੁੜ੍ਹ ਗਈਆਂ ਹਨ। ਸੜਕਾਂ ਟੁੱਟ ਗਈਆਂ ਹਨ। ਘਰਾਂ ਅੰਦਰ ਪਾਣੀ ਵੜ ਗਿਆ ਹੈ। ਲੋਕਾਂ ਦੇ ਡੰਗਰ–ਪਸ਼ੂ ਵੀ ਲਾਪਤਾ ਹੋ ਗਏ ਹਨ। ਜਿਨ੍ਹਾਂ ਦੇ ਪਸ਼ੂ ਉਨ੍ਹਾਂ ਕੋਲ ਹਨ, ਉਨ੍ਹਾਂ ਕੋਲ ਉਨ੍ਹਾਂ ਨੂੰ ਦੇਣ ਲਈ ਕੋਈ ਚਾਰਾ ਨਹੀਂ ਬਚਿਆ।

 

 

ਨੂਰਪੁਰ ਬੇਦੀ ਵਿੱਚ ਇੱਕ ਬੱਚੀ ਦੀ ਮੌਤ ਵੀ ਹੋ ਗਈ ਹੈ। ਪਹਿਲਾਂ ਸਕੂਲ ਦੀ ਕੰਧ ਢਹਿ ਗਈ ਤੇ ਫਿਰ ਬੱਚੀ ਪਾਣੀ ਵਿੱਚ ਵਹਿ ਗਈ ਪਰ ਪ੍ਰਸ਼ਾਸਨਿਕ ਰਾਹਤ ਟੀਮਾਂ ਨੇ ਬੱਚੀ ਦੀ ਮ੍ਰਿਤਕ ਦੇਹ ਪਾਣੀ ਵਿੱਚੋਂ ਬਰਾਮਦ ਕਰ ਲਈ ਹੈ।

 

 

ਮੋਹਾਲੀ ਜ਼ਿਲ੍ਹੇ ਦੇ ਚਾਰ ਪਿੰਡਾਂ ਛੋਟੀ ਨੱਗਲ ਤੇ ਬੜੀ ਨੱਗਲ, ਪਾਰੋਲ ਤੇ ਮਿਰਜ਼ਾਪੁਰ ਵਿੱਚ ਪਾਣੀ ਵੜ ਗਿਆ ਹੈ। ਇੱਥੇ ਸੱਤ ਘਰ ਵੀ ਵਹਿ ਗਏ ਹਨ; ਜਦ ਕਿ ਇਨ੍ਹਾਂ ਹੀ ਚਾਰ ਪਿੰਡਾਂ ਵਿੱਚ ਦੋ ਦਰਜਨ ਤੋਂ ਵੱਧ ਮੱਝਾਂ ਮਾਰੀਆਂ ਗਈਆਂ ਹਨ।

 

 

ਦਰਅਸਲ, ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਲਗਾਤਾਰ ਪੈ ਰਿਹਾ ਹੈ। ਨੱਗਲ ਨਦੀ ਵਿੱਚ ਪਾਣੀ ਹਿਮਾਚਲ ਦੇ ਬੱਦੀ ਤੇ ਬਰੋਟੀਵਾਲਾ ਇਲਾਕਿਆਂ ’ਚੋਂ ਆਉਂਦਾ ਹੈ।

 

 

ਇਸ ਦੌਰਾਨ ਘੱਗਰ ਦਰਿਆ ਦਾ ਪੱਧਰ ਵੀ ਵਧਦਾ ਜਾ ਰਿਹਾ ਹੈ। ਜੇ ਕਿਤੇ ਇਸ ਦਾ ਪਾਣੀ ਕੰਢਿਆਂ ਵਾਲੇ ਪਿੰਡਾਂ ਵਿੱਚ ਜਾਣਾ ਸ਼ੁਰੂ ਹੋ ਗਿਆ, ਤਾਂ ਇਸ ਤੋਂ ਪਟਿਆਲਾ, ਸੰਗਰੂਰ, ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਤੱਕ ਦਿੇ ਪਿੰਡ ਪ੍ਰਭਾਵਿਤ ਹੋਣਗੇ।

 

 

ਉੱਧਰ ਹਥਨੀਕੁੰਡ ਬੈਰਾਜ ਵਿੱਚ 8 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਹਰਿਆਣਾ ਦੇ ਵੀ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਇਹ ਪਾਣੀ ਛੇਤੀ ਹੀ ਦਿੱਲੀ ਦੀ ਯਮੁਨਾ ਨਦੀ ਤੱਕ ਪੁੱਜਣ ਵਾਲਾ ਹੈ। ਇਸੇ ਲਈ ਦਿੱਲੀ ’ਚ ਵੀ ਹਾਈ–ਅਲਰਟ ਕੀਤਾ ਗਿਆ ਹੈ।

 

ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਨੇ ਕਹਿਰ ਵਰਤਾਇਆ ਹੋਇਆ ਹੈ। ਉੱਥੇ ਮੀਂਹ ਕਾਰਨ ਹੀ ਹੁਣ ਤੱਕ 21 ਵਿਅਕਤੀ ਮਾਰੇ ਜਾ ਚੁੱਕੇ ਹਨ। ਸੈਂਕੜੇ ਸੜਕਾਂ ਬੰਦ ਪਈਆਂ ਹਨ। ਮੰਡੀ ਤੇ ਕੁੱਲੂ ਜ਼ਿਲ੍ਹਿਆਂ ਵਿੱਚ ਕਾਫ਼ੀ ਤਬਾਹੀ ਹੋਈ ਹੈ। ਕਾਲਕਾ–ਸ਼ਿਮਲਾ ਰੇਲ ਸੇਵਾ ਵੀ ਠੱਪ ਪਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of Punjab Villages submerged crops damaged many animals died