ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ’ਤੇ ਸੈਂਕੜੇ ਨੌਜਵਾਨਾਂ ਤੋਂ 7 ਕਰੋੜ ਠੱਗੇ

​​​​​​​ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ’ਤੇ ਸੈਂਕੜੇ ਨੌਜਵਾਨਾਂ ਤੋਂ 7 ਕਰੋੜ ਠੱਗੇ

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਦੀ ਕੰਪਨੀ ਵਿੱਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ’ਤੇ 100 ਤੋਂ ਵੱਧ ਨੌਜਵਾਨਾਂ ਨਾਲ 7 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਹੈ। ਮੁਲਜ਼ਮ ਅਭਿਸ਼ੇਕ ਗੁਪਤਾ ਖ਼ੁਦ ਨੂੰ ਆਈਏਐੱਸਤੇ ਕੇਂਦਰੀ ਮੰਤਰੀ ਦਾ ਕਰੀਬੀ ਦੱਸਦਾ ਸੀ।

 

 

ਸੋਮਵਾਰ ਨੂੰ ਕਈ ਨੌਜਵਾਨ ਨੌਕਰੀ ਜੁਆਇਨ ਕਰਨ ਲਈ ਨੌਇਡਾ ਦੇ ਸੈਕਟਰ 8 ਪੁੱਜੇ, ਤਾਂ ਅੱਗਿਓਂ ਦਫ਼ਤਰ ਬੰਦ ਮਿਲਿਆ। ਇਸ ਤੋਂ ਬਾਅਦ ਪੀੜਤ ਨੌਜਵਾਨਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਬਾਅਦ ਵਿੱਚ ਐੱਸਪੀ ਨੂੰ ਜਾ ਕੇ ਸ਼ਿਕਾਇਤ ਕੀਤੀ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

 

 

ਪੁਲਿਸ ਮੁਤਾਬਕ ਅਭਿਸ਼ੇਕ ਗੁਪਤਾ ਨੇ ਸੈਕਟਰ 8 ਵਿੱਚ ਅਗਸਤ 2018 ’ਚ ਇੰਡੀਆ ਰਾਈਜ਼ਿੰਗ ਕਾਰਪੋਰੇਸ਼ਨ ਲਿਮਿਟੇਡ ਕੰਪਨੀ ਦਾ ਦਫ਼ਤਰ ਖੋਲ੍ਹਿਆ ਸੀ। ਉਹ ਇਸ ਕੰਪਨੀ ਦਾ ਡਾਇਰੈਕਟਰ ਸੀ ਤੇ ਖ਼ੁਦ ਨੂੰ ਆਈਏਐੱਸ ਦੱਸ ਕੇ ਹੇਠਲੀ ਮੰਜ਼ਿਲ ਤੇ ਪਹਿਲੀ ਮੰਜ਼ਿਲ ਉੱਤੇ ਇੱਕ ਇਮਾਰਤ ਕਿਰਾਏ ਉੱਤੇ ਲੈ ਲਈ। ਉਸ ਦਾ ਦਾਅਵਾ ਸੀ ਕਿ ਇੰਡੀਆ ਰਾਈਜ਼ਿੰਗ ਕਾਰਪੋਰੇਸ਼ਨ ਲਿਮਿਟੇਡ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਦੀ ਕੰਪਨੀ ਹੈ।

 

 

ਦਫ਼ਤਰ ਖੋਲ੍ਹਣ ਤੋਂ ਬਾਅਦ ਉਸ ਨੇ ਕੁਝ ਨੌਜਵਾਨ ਨੌਕਰੀ ਉੱਤੇ ਵੀ ਰੱਖ ਲਏ ਤੇ ਕਈ ਤਰੀਕਿਆਂ ਨਾਲ ਸਰਕਾਰੀ ਨੌਕਰੀ ਉੱਤੇ ਲਗਵਾਉਣ ਦਾ ਪ੍ਰਚਾਰ ਤੇ ਪਾਸਾਰ ਕਰਨ ਲੱਗਾ। ਉਸ ਨੇ ਆਪਣੀ ਕੰਪਨੀ ਵਿੱਚ ਕੁਝ ਨੌਜਵਾਨਾਂ ਤੋਂ 5–5 ਲੱਖ ਰੁਪਏ ਲੈ ਕੇ 30 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਨਖ਼ਾਹ ਉੱਤੇ ਨੌਕਰੀ ਉੱਤੇ ਰੱਖ ਲਿਆ।

 

 

ਇਸ ਤੋਂ ਬਾਅਦ ਉਸ ਕੋਲ ਵੱਡੀ ਗਿਣਤੀ ਵਿੱਚ ਨੌਜਵਾਨ ਸਰਕਾਰੀ ਨੌਕਰੀ ਲਈ ਆਉਣ ਲੱਗੇ। ਉਸ ਨੇ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਛੇ ਤੋਂ ਅੱਠ ਲੱਖ ਰੁਪਏ ਤੱਕ ਮੰਗੇ। ਇਸ ਵੇਲੇ ਉਸ ਕੋਲ 102 ਨੌਜਵਾਨ ਕੰਮ ਕਰ ਰਹੇ ਸਨ। ਪਿਛਲੇ ਇੱਕ ਮਹੀਨੇ ਦੀ ਤਨਖ਼ਾਹ ਇਨ੍ਹਾਂ ਨੌਜਵਾਨਾਂ ਨੂੰ ਨਹੀ਼ ਮਿਲੀ ਸੀ।

 

 

ਸੋਮਵਾਰ ਸਵੇਰੇ ਜਦੋਂ ਇਹ ਨੌਜਵਾਨ ਦਫ਼ਤਰ ਪੁੱਜੇ, ਤਾਂ ਅੱਗੇ ਜਿੰਦਰਾ ਲੱਗਾ ਹੋਇਆ ਸੀ ਤੇ ਡਾਇਰੈਕਟਰ ਦਾ ਫ਼ੋਨ ਬੰਦ ਆ ਰਿਹਾ ਸੀ। ਠੱਗੀ ਦੇ ਸ਼ਿਕਾਰਰ ਹੋਏ ਨੌਜਵਾਨ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of Youths cheated Rs 7 Crore for Govt Service