ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ ਬਣੇਗੀ ਹੰਗ ਅਸੈਂਬਲੀ, ਭਾਜਪਾ ਪੱਛੜੇਗੀ: ਐਗਜ਼ਿਟ ਪੋਲ

ਝਾਰਖੰਡ ’ਚ ਬਣੇਗੀ ਹੰਗ ਅਸੈਂਬਲੀ, ਭਾਜਪਾ ਪੱਛੜੇਗੀ: ਐਗਜ਼ਿਟ ਪੋਲ

ਝਾਰਖੰਡ ’ਚ ਵੋਟਾਂ ਦੇ ਆਖ਼ਰੀ ਗੇੜ ਤੋਂ ਬਾਅਦ ਜਾਰੀ ਹੋਏ ਐਗਜ਼ਿਟ–ਪੋਲ (ਚੋਣ ਸਰਵੇਖਣ) ਨਤੀਜਿਆਂ ਨੇ ਇਸ ਸੂਬੇ ਦੀ ਸਿਆਸਤ ਤੇ ਭਵਿੱਖ ਦੀ ਸਰਕਾਰ ਦੀ ਕੁਝ ਤਸਵੀਰ ਪੇਸ਼ ਕਰਨ ਦਾ ਜਤਨ ਕੀਤਾ ਹੈ। ਸਾਰੇ ਐਗਜ਼ਿਟ–ਪੋਲ ’ਚ ਭਾਜਪਾ ਪੱਛੜ ਰਹੀ ਹੈ ਤੇ ਝਾਰਖੰਡ ਮੁਕਤੀ ਮੋਰਚਾ–ਕਾਂਗਰਸ–ਰਾਸ਼ਟਰੀ ਜਨਤਾ ਦਲ ਗੱਠਜੋੜ ਨਾ ਸਿਰਫ਼ ਅੱਗੇ ਹੈ, ਸਗੋਂ ਸਪੱਸ਼ਟ ਤੌਰ ’ਤੇ ਸਰਕਾਰ ਬਣਾਉਂਦਾ ਦਿਸ ਰਿਹਾ ਹੈ।

 

 

ਸਰਕਾਰ ਕਿਸ ਦੀ ਬਣੇਗੀ, ਇਹ ਤਾਂ 23 ਦਸੰਬਰ ਨੂੰ ਹੀ ਸਪੱਸ਼ਟ ਹੋਵੇਗਾ ਪਰ ਇਹ ਜਿੱਤ–ਹਾਰ ਕਈ ਮੁੱਦਿਆਂ ’ਤੇ ਭਾਜਪਾ ਲਈ ਇਮਤਿਹਾਨ ਸਿੱਧ ਹੋ ਸਕਦੀ ਹੈ।

 

 

ਝਾਰਖੰਡ ਦੇ ਜਿਹੜੇ ਐਗਜ਼ਿਟ–ਪੋਲ ਨਤੀਜੇ ਵਿਖਾਈ ਦੇ ਰਹੇ ਹਨ, ਉਨ੍ਹਾਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਸੀ। ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ’ਚ ਵੀ ਭਾਜਪਾ ਨੂੰ 30 ਤੋਂ ਘੱਟ ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ। ਐਗਜ਼ਿਟ–ਪੋਲ ਵਿੱਚ ਉਸ ਨੂੰ 22–32 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ।

 

 

ਮਾਹਿਰਾਂ ਮੁਤਾਬਕ ਅਸਲ ਚੋਣ–ਨਤੀਜੇ ਐਗਜ਼ਿਟ–ਪੋਲ ਦੇ ਨਤੀਜਿਆਂ ਤੋਂ ਕੋਈ ਬਹੁਤੇ ਵੱਖ ਨਹੀਂ ਹੋਣਗੇ। ਝਾਰਖੰਡ ਮੁਕਤੀ ਮੋਰਚਾ ਗੱਠਜੋੜ ਨੂੰ 35 ਤੋਂ 49 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਸੰਕੇਤ ਸਾਫ਼ ਹੈ ਕਿ ਉਹ ਬਹੁਮੱਤ ਦੇ ਨੇੜੇ ਜਾਂ ਸਪੱਸ਼ਟ ਬਹੁਮੱਤ ਹਾਸਲ ਕਰ ਕੇ ਸਰਕਾਰ ਬਣਾਉਣ ਦੀ ਹਾਲਤ ਵਿੱਚ ਆ ਸਕਦਾ ਹੈ।

 

 

ਝਾਰਖੰਡ ਦੀਆਂ ਚੋਣਾਂ ਕਈ ਪੱਖੋਂ ਅਹਿਮ ਹਨ। ਇੱਕ ਚੋਣ ਤੋਂ ਠੀਕ ਪਹਿਲਾਂ ਅਯੁੱਧਿਆ ਉੱਤੇ ਅਦਾਲਤ ਦਾ ਫ਼ੈਸਲਾ ਆਇਆ ਸੀ। ਭਾਜਪਾ ਨੇ ਇਸ ਮੁੱਦੇ ਦੀ ਚੋਣ ਵਿੱਚ ਵਰਤੋਂ ਕੀਤੀ ਹੈ ਤੇ ਛੇਤੀ ਰਾਮ ਮੰਦਰ ਬਣਾਉਣ ਦੀ ਗੱਲ ਆਖੀ ਹੈ। ਦੂਜੇ, ਝਾਰਖੰਡ ਦੀਆਂ ਚੋਣਾਂ ਦੇ ਜਦੋਂ ਤਿੰਨ ਗੇੜ ਮੁਕੰਮਲ ਹੋਏ ਸਨ, ਤਾਂ ਨਾਗਰਿਕਤਾ ਕਾਨੁੰਨ ਦਾ ਮੁੱਦਾ ਭਖ ਗਿਆ ਸੀ। ਇਸ ਮੁੱਦੇ ਤੇ ਐੱਨਆਰਸੀ ਦੇ ਮੁੱਦੇ ਨੂੰ ਜੋੜ ਕੇ ਵੀ ਭਾਜਪਾ ਜਨਤਾ ਨਾਲ ਮੁਖ਼ਾਤਬ ਹੋਈ ਸੀ।

 

 

ਝਾਰਖੰਡ ਵਿਧਾਨ ਸਭਾ ਦੀਆਂ ਕੁੱਲ ਸੀਟਾਂ 81 ਹਨ ਤੇ ਇੱਥੇ ਬਹੁਮੱਤ ਲਈ 41 ਸੀਟਾਂ ਚਾਹੀਦੀਆਂ ਹਨ। ਏਬੀਪੀ ਵੱਲੋਂ ਜਾਰੀ ਐਗਜ਼ਿਟ–ਪੋਲ ਦੇ ਨਤੀਜਿਆਂ ਮੁਤਾਬਕ ਭਾਜਪਾ ਨੂੰ 32, ਕਾਂਗਰਸ ਨੂੰ 35, ਆਜਸੂ 5 ਤੇ ਹੋਰਾਂ ਨੂੰ 9 ਸੀਟਾਂ ਮਿਲ ਸਕਦੀਆਂ ਹਨ।

 

 

ਐਕਸਿਸ ਦੇ ਐਗਜ਼ਿਟ–ਪੋਲ ਮੁਤਾਬਕ ਭਾਜਪਾ ਨੂੰ 22 ਤੋਂ 32, ਕਾਂਗਰਸ ਨੂੰ 38 ਤੋਂ 50, ਆਜਸੂ ਨੂੰ 2 ਤੋਂ 4 ਅਤੇ ਹੋਰਨਾਂ ਨੂੰ 7 ਤੋਂ 12 ਸੀਟਾਂ ਮਿਲ ਸਕਦੀਆਂ ਹਨ।

 

 

ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਨੇ ਭਾਜਪਾ ਨੂੰ 28, ਕਾਂਗਰਸ ਨੂੰ 44 ਤੇ ਹੋਰਨਾਂ ਨੂੰ 9 ਸੀਟਾਂ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hung Assembly in Jharkhand BJP to lag behind Exit Poll