ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ 'ਚ ਹੁਰੀਅਤ ਮੁਖੀ ਦਾ ਅੱਤਵਾਦੀ ਬੇਟਾ ਜੁਨੈਦ ਮੁਕਾਬਲੇ 'ਚ ਢੇਰ

ਸ੍ਰੀਨਗਰ ਦੇ ਨਵਾਕਦਲ 'ਚ ਇੱਕ ਮੁਕਾਬਲੇ 'ਚ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ ਵਿੱਚੋਂ ਇੱਕ ਜੁਨੈਦ ਖ਼ਾਨ ਹੈ, ਜੋ ਵੱਖਵਾਦੀ ਸੰਗਠਨ ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਖ਼ਾਨ ਦਾ ਛੋਟਾ ਬੇਟਾ ਹੈ। ਦੂਜਾ ਅੱਤਵਾਦੀ ਤਾਰਿਕ ਅਹਿਮਦ ਸ਼ੇਖ ਪੁਲਵਾਮਾ ਦਾ ਰਹਿਣ ਵਾਲਾ ਸੀ। ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੱਤੀ।
 

ਦਿਲਬਾਗ ਸਿੰਘ ਨੇ ਦੱਸਿਆ ਕਿ ਜੁਨੈਦ ਦੀ ਕਈ ਮਾਮਲਿਆਂ ਵਿੱਚ ਭਾਲ ਸੀ। ਉਹ ਹਿਜ਼ਬੁਲ ਮੁਜ਼ਾਹਿਦੀਨ ਦਾ ਡਿਵੀਜ਼ਨਲ ਕਮਾਂਡਰ ਸੀ ਅਤੇ ਮੱਧ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਦੂਜਾ ਅੱਤਵਾਦੀ ਤਾਰਿਕ ਅਹਿਮਦ ਮਾਰਚ ਮਹੀਨੇ ਵਿੱਚ ਹੀ ਹਿਜ਼ਬੁਲ ਮੁਜ਼ਾਹਿਦੀਨ 'ਚ ਸ਼ਾਮਲ ਹੋਇਆ ਸੀ।
 

ਦੋਵੇਂ ਸ੍ਰੀਨਗਰ ਦੇ ਨਵਾਕਦਲ 'ਚ ਸੋਮਵਾਰ ਦੀ ਰਾਤ ਤੋਂ ਚੱਲ ਰਹੇ ਮੁਕਾਬਲੇ 'ਚ ਮਾਰੇ ਗਏ। ਮੌਕੇ ਤੋਂ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕਰ ਲਿਆ ਗਿਆ ਹੈ। ਸਾਵਧਾਨੀ ਵਜੋਂ ਇਲਾਕੇ 'ਚ ਮੋਬਾਈਲ ਇੰਟਰਨੈਟ ਤੇ ਕਾਲਿੰਗ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
 

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਇੱਕ ਸੀਆਰਪੀਐਫ ਦਾ ਜਵਾਨ ਅਤੇ ਜੰਮੂ ਕਸ਼ਮੀਰ ਦਾ ਇੱਕ ਪੁਲਿਸ ਜਵਾਨ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੋਮਵਾਰ ਦੀ ਰਾਤ ਨੂੰ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਦੇਰ ਰਾਤ ਲਗਭਗ 2 ਵਜੇ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਲਗਭਗ 5 ਘੰਟੇ ਤਕ ਕੋਈ ਗੋਲੀਬਾਰੀ ਨਹੀਂ ਹੋਈ।
 

ਇਸ ਮਗਰੋਂ ਸਵੇਰੇ ਲਗਭਗ 8 ਵਜੇ ਇੱਕ ਵਾਰ ਫਿਰ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ ਸ਼ਹਿਰ ਵਿੱਚ ਬੀਐਸਐਨਐਲ ਪੋਸਟਪੇਡ ਸੇਵਾ ਨੂੰ ਛੱਡ ਕੇ ਸਾਰੇ ਮੋਬਾਈਲ ਇੰਟਰਨੈਟ ਅਤੇ ਮੋਬਾਈਲ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hurriyat Chairman Mohammed Ashraf Khan terrorist son Junaid Khan killed in Nawakadal Encounter