ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਡਲ ਪ੍ਰੇਮਿਕਾ ਨਾਲ ਵਿਆਹ ਕਰਾਉਣ ਲਈ ਪਤੀ ਨੇ ਮਰਵਾ ਦਿੱਤੀ ਪਤਨੀ

ਮਾਡਲ ਪ੍ਰੇਮਿਕਾ ਨਾਲ ਵਿਆਹ ਕਰਾਉਣ ਲਈ ਪਤੀ ਨੇ ਮਰਵਾ ਦਿੱਤੀ ਪਤਨੀ

ਦਿੱਲੀ ਦੀ ਬਵਾਨਾ ਪੁਲਸ ਨੇ ਮਹਿਲਾ ਅਧਿਆਪਕ ਦੇ ਕਤਲ ਕੇਸ 'ਚ ਉਸਦੇ ਪਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛਗਿੱਛ ਵਿੱਚ ਦੋਸ਼ੀ ਮਨਜੀਤ ਨੇ ਕਿਹਾ ਕਿ ਉਹ ਪੇਸ਼ੇ ਤੋਂ ਮਾਡਲ ਐਂਜਲ ਗੁਪਤਾ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜਿਸ ਦਾ ਸਨੀਤਾ ਵਿਰੋਧ ਕਰ ਰਹੀ ਸੀ। ਉਸਨੇ ਸੁਨੀਤਾ ਤੋਂ ਛੁਟਕਾਰਾ ਪਾਉਣ ਲਈ  ਕਿਰਾਏ ਦੇ ਕਾਤਲਾਂ ਤੋਂ ਵਾਰਦਾਤ ਕਰਵਾਈ ਸੀ।

 

ਜਾਣਕਾਰੀ ਅਨੁਸਾਰ, 29 ਅਕਤੂਬਰ ਨੂੰ ਟੀਚਰ ਸੁਨੀਤਾ ਦੀ ਸਕੂਲ ਜਾਂਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਵਾਨਾ ਪੁਲਸ ਨੇ ਹੱਤਿਆ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਨੂੰ ਸੁਨੀਤਾ ਦੁਆਰਾ ਲਿਖੀ ਇੱਕ ਡਾਇਰੀ ਪ੍ਰਾਪਤ ਹੋਈ, ਜਿਸ ਵਿੱਚ ਮਨਜੀਤ ਦੇ ਗੈਰ ਕਾਨੂੰਨੀ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਹੱਤਿਆ ਦੇ ਪਿੱਛੇ ਸੁਨੀਤਾ ਦੇ ਪਰਿਵਾਰ ਵਾਲਿਆਂ ਨੇ ਮਨਜੀਤ ਨੂੰ ਦੋਸ਼ੀ ਦੱਸਿਆ ਸੀ। ਇਸ ਆਧਾਰ 'ਤੇ, ਪੁਲਿਸ ਨੇ ਮਨਜੀਤ ਨੂੰ ਹਿਰਾਸਤ 'ਚ ਲੈ ਕੇ  ਪੁੱਛਗਿੱਛ ਸ਼ੁਰੂ ਕੀਤੀ। ਪਹਿਲਾਂ ਤਾਂ ਉਹ ਪੁਲਿਸ ਨੂੰ ਗੁੰਮਰਾਹ ਕਰ ਰਿਹਾ , ਪਰ ਜਦ ਪੁਲਿਸ ਨੇ ਉਸਨੂੰ ਸਬੂਤ ਹੋਣ ਦੀ ਗੱਲ ਕਹੀ ਤਾਂ ਉਸਨੇ ਆਪਣੇ ਸਾਰੇ ਅਪਰਾਧ ਸਵੀਕਾਰ ਕਰ ਲਏ।

 

 

ਮਾਡਲ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਕਤਲ

 

ਮਨਜੀਤ ਨੇ ਦੱਸਿਆ ਕਿ ਦਸੰਬਰ 2012 'ਚ ਉਹ ਐਂਜਲ ਗੁਪਤਾ ਨਾਂ ਦਾ ਇੱਕ ਮਾਡਲ ਨੂੰ ਮਿਲਿਆ। ਦੋ-ਤਿੰਨ ਸਾਲਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਜਦੋਂ ਸੁਨੀਤਾ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਸਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਨਜੀਤ ਤੇ ਐਂਜਲ ਇੱਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ।

 

ਐਂਜਲ ਨੇ ਕੀਤੇ ਹਨ ਕਈ ਆਈਟਮ ਨੰਬਰ

 

ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਐਂਜਲ ਨੇ ਕਈ ਮਸ਼ਹੂਰ ਗਾਇਕਾਂ ਦੀਆਂ ਐਲਬਮਾਂ 'ਚ ਆਈਟਮ ਡਾਂਸ ਕੀਤਾ ਹੈ। ਤਕਰੀਬਨ ਪੰਜ ਸਾਲ ਤੱਕ, ਉਸਨੇ ਮੁੰਬਈ ਵਿਚ ਵੱਖ-ਵੱਖ ਕੰਪਨੀਆਂ ਲਈ ਫੋਟੋਸ਼ੂਟ ਕਰਵਾਏ। ਪਰ ਉਸ ਨੂੰ ਕੰਮ ਨਹੀਂ ਮਿਲੀਆ ਤਾਂ ਉਹ ਦਿੱਲੀ ਆ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband and model among three arrested for murder of school teacher in Delhi