ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੂੰ ਫੋਨ ਕਰਕੇ ਪਤਨੀ ਨਾਲ ਬਲਾਤਕਾਰ ਤੇ ਕਤਲ ਦੀ ਗੱਲ ਕਹੀ, ਫਿਰ ਖੁੱਲ੍ਹੀ ਪੋਲ

ਪੁਲਿਸ ਨੂੰ ਫੋਨ ਕਰਕੇ ਪਤਨੀ ਨਾਲ ਬਲਾਤਕਾਰ ਤੇ ਕਤਲ ਦੀ ਗੱਲ ਕਹੀ, ਫਿਰ ਖੁੱਲ੍ਹੀ ਪੋਲ

ਪੁਲਿਸ ਨੂੰ ਗਲਤ ਖਬਰ ਦੇਣਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਨੋਇਡਾ ਪੁਲਸ ਨੇ ਇਕ ਵਿਅਕਤੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।

ਫੇਜ–2 ਥਾਣਾ ਇੰਚਾਰਜ ਫਰਮੂਦ ਅਲੀ ਪੁੰਡੀਰ ਨੇ ਦੱਸਿਆ ਕਿ ਇਲਾਬਾਦ ਪਿੰਡ ਵਿਚ ਰਹਿਣ ਵਾਲੇ ਨਰੇਸ਼ ਨੇ ਬੁੱਧਵਾਰ ਸਵੇਰੇ ਚਾਰ ਵਜਕੇ 55 ਮਿੰਟ ਉਤੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਅਣਪਛਾਤੇ ਵਿਅਕਤੀ ਨੇ ਉਸਦੀ ਪਤਨੀ ਨਾਲ ਬਲਾਤਕਾਰ ਕੀਤਾ ਅਤੇ ਉਸਦਾ ਕਤਲ ਕਰਕੇ ਲਾਸ਼ ਨੂੰ ਸੁੱਟ ਦਿੱਤਾ।

 

ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ਉਤੇ ਪਹੁੰਚ ਗਈ, ਜਦੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਹ ਘਟਨਾ ਝੂਠੀ ਨਿਕਲੀ। ਸੂਚਨਾ ਦੇਣ ਵਾਲੇ ਦੀ ਪਤਨੀ ਘਰੇ ਹੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਝੂਠੀ ਸੂਚਨਾ ਦੇਣ ਦੇ ਦੋਸ਼ ਵਿਚ ਨਰੇਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband arrested for giving false information about wife murder and rape in Noida