ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ ਦਿਨ ਦਾ ਗਿਫ਼ਟ ਨਾ ਮਿਲਿਆ ਤਾਂ ਪਤੀ ਨੇ ਪੈਟਰੋਲ ਪਾ ਕੇ ਪਤਨੀ ਨੂੰ ਸਾੜਿਆ

ਸੀਤਾਪੁਰ ਜ਼ਿਲ੍ਹੇ 'ਚ ਸਹੁਰੇ ਪਰਿਵਾਰ ਤੋਂ ਪਤੀ ਲਈ ਜਨਮ ਦਿਨ 'ਤੇ ਗਿਫ਼ਟ ਨਾ ਆਇਆ ਤਾਂ ਪਤਨੀ 'ਤੇ ਪੈਟਰੋਲ ਪਾ ਕੇ ਸਾੜ ਦੇਣ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਕਮਲਾਪੁਰ ਕਸਬੇ 'ਚ ਸੋਮਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਵਿਆਹੁਤਾ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤਾ 40% ਤੱਕ ਸੜ ਚੁੱਕੀ ਹੈ। ਪੁਲਿਸ ਨੇ ਪੀੜਤਾ ਦੇ ਪਿਓ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੀ ਨਨਾਣ ਅਤੇ ਦੋ ਦਿਉਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
 

 

ਜਾਣਕਾਰੀ ਮੁਤਾਬਕ ਕਮਲਾਪੁਰ ਕਸਬਾ ਵਾਸੀ ਦੁਰਗੇਸ਼ ਦਾ ਵਿਆਹ 10 ਮਹੀਨੇ ਪਹਿਲਾਂ ਖੈਰਾਬਾਦ ਥਾਣਾ ਖੇਤਰ ਦੇ ਮੀਰਪੁਰ ਪਿੰਡ ਵਾਸੀ ਰਮਾਕਾਂਤ ਦੀ ਬੇਟੀ ਖੁਸ਼ਬੂ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਖੁਸ਼ਬੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਦੁਰਗੇਸ਼ ਇੱਕ ਸ਼ਰਾਬ ਦੀ ਦੁਕਾਨ 'ਤੇ ਸੇਲਜ਼ਮੈਨ ਹੈ। ਕਈ ਵਾਰ ਉਸ ਨੇ ਕਾਰੋਬਾਰ ਲਈ ਸਹੁਰੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ। 
 

 

ਦੱਸਿਆ ਗਿਆ ਕਿ ਬੀਤੇ ਐਤਵਾਰ ਦੁਰਗੇਸ਼ ਦਾ ਜਨਮ ਦਿਨ ਸੀ। ਆਰਥਿਕ ਸਮੱਸਿਆ ਕਾਰਨ ਖੁਸ਼ਬੂ ਦੇ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਦੇ ਘਰ ਨਾ ਆ ਸਕਿਆ। ਇਸੇ ਕਾਰਨ ਦੁਰਗੇਸ਼ ਤੇ ਖੁਸ਼ਬੂ ਵਿਚਕਾਰ ਰਾਤ ਨੂੰ ਝਗੜਾ ਹੋਇਆ। ਦੋਸ਼ ਹੈ ਕਿ ਗਿਫਟ ਅਤੇ ਕੈਸ਼ ਨਾ ਮਿਲਣ ਕਾਰਨ ਦੁਰਗੇਸ਼ ਦੇ ਭਰਾ ਸਾਕਸ਼ੀ ਤੇ ਮਹੇਸ਼ ਅਤੇ ਨਨਾਣ ਰਜਨੀ ਨੇ ਖੁਸ਼ਬੂ ਉੱਤਰ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਰੌਲੇ-ਰੱਪੇ ਮਗਰੋਂ ਗੁਆਂਢੀ ਉਸ ਨੂੰ ਗੰਭੀਰ ਹਾਲਤ 'ਚ ਕਮਲਾਪੁਰ ਸਿਹਤ ਕੇਂਦਰ ਲੈ ਗਏ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband burnt his wife alive for not giving birthday gift