ਉਤਰ ਪ੍ਰਦੇਸ਼ ਵਿਚ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ ਵਿਚ ਨਜਾਇਜ਼ ਸਬੰਧ ਦੇ ਸ਼ੱਕ ਵਿਚ ਇਕ ਸਿਰਫਿਰੇ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਨੂੰ ਜਿਉਂਦਾ ਸਾੜ ਦਿੱਤਾ। ਤਿੰਨਾਂ ਦੀ ਤੜਫਕੇ ਮੌਤ ਹੋ ਗਈ। ਘਟਨਾ ਨੂੰ ਅੰਜ਼ਾਮ ਦੇਣ ਦੇ ਬਾਅਦ ਪਤੀ ਫਰਾਰ ਹੋ ਗਿਆ।
ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਉਜੇਪੁਰ ਪਿੰਡ ਵਾਸੀ ਅਵਧੇਸ਼ ਆਪਣੀ ਪਤਨੀ ਦੇ ਚਰਿਤਰ ਨੂੰ ਲੈ ਕੇ ਸ਼ੱਕ ਕਰਦਾ ਸੀ ਅਤੇ ਹਰ ਰੋਜ਼ ਇਯ ਗੱਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੁੰਦਾ ਸੀ। ਬੁੱਧਵਾਰ ਦੇਰ ਰਾਤ ਵੀ ਪਤੀ–ਪਤਨੀ ਵਿਚ ਵਿਵਾਦ ਹੋਇਆ ਸੀ। ਇਸ ਦੌਰਾਨ ਦੋਸ਼ੀ ਨੇ ਪਤਨੀ ਕਾਂਤੀ ਦੇਵੀ ਅਤੇ ਦੋ ਬੱਚਿਆਂ ਲਵਿਸ਼ (4) ਤੇ ਆਰਤੀ (ਢਾਈ ਸਾਲ) ਨੂੰ ਸੌਦੇ ਸਮੇਂ ਬਿਸਤਰੇ ਨਾਲ ਬੰਨ੍ਹ ਦਿੱਤਾ ਅਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ।
ਉਨ੍ਹਾਂ ਦੱਸਿਆ ਕਿ ਸਿਰਫਿਰੇ ਨੇ ਕਮਰੇ ਵਿਚ ਜਿੰਦਾ ਲਗਾਉਛ ਤੋਂ ਬਾਦਅ ਬਾਹਰ ਗੇਟ ਉਤੇ ਵੀ ਜਿੰਦਾ ਲਾ ਦਿੱਤਾ ਅਤੇ ਭੱਜ ਗਿਆ। ਗੁਆਂਢੀਆਂ ਦੀ ਸੂਚਨਾ ਉਤੇ ਮੌਮੇ ਉਤੇ ਪਹੁੰਚੀ ਪੁਲਿਸ ਦਰਵਾਜਾ ਤੋੜਕੇ ਘਰ ਵਿਚ ਦਾਖਲ ਹੋਈ, ਪ੍ਰੰਤੂ ਉਦੋਂ ਤੱਕ ਤਿੰਨਾਂ ਦੀਆਂ ਲਾਸ਼ਾ ਸੜਕੇ ਸੁਆਹ ਹੋ ਚੁੱਕੀਆਂ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।