ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੇ ਫੋਨ ਕਰ ਬੁਲਾਈ ਕਾਲਗਰਲ, ਦਲਾਲ ਨੇ ਹੋਟਲ 'ਚ ਪਤਨੀ ਨੂੰ ਭੇਜਿਆ ਅਤੇ ਫਿਰ...

ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਪਤੀ-ਪਤਨੀ ਨੇ ਇੱਕ ਦੂਜੇ ‘ਤੇ ਅਜਿਹੇ ਦੋਸ਼ ਲਗਾਏ ਹਨ ਕਿ ਪੁਲਿਸ ਵੀ ਦੋਵਾਂ ਦੀ ਸ਼ਿਕਾਇਤ ਸੁਣਕੇ ਹੈਰਾਨ ਰਹਿ ਗਈ ਹੈ। ਕਾਸ਼ੀਪੁਰ ਦੀ ਰਹਿਣ ਵਾਲੀ ਇਕ ਮੁਟਿਆਰ ਦਾ ਵਿਆਹ 6 ਸਾਲ ਪਹਿਲਾਂ ਦਿਨੇਸ਼ਪੁਰ ਦੇ ਇਕ ਨੌਜਵਾਨ ਨਾਲ ਹੋਇਆ ਸੀ। 

 

ਵਿਆਹ ਤੋਂ ਬਾਅਦ ਪਤਨੀ ਕਦੇ ਵੀ ਆਪਣੇ ਸਹੁਰੇ ਨਹੀਂ ਗਈ ਅਤੇ ਪਤੀ 'ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਦਾ ਇਕ ਮੁਟਿਆਰ ਨਾਲ ਪ੍ਰੇਮ ਸਬੰਧ ਹੈ। ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਇਸ ਮਾਮਲੇ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ।
 

ਜਦੋਂ ਪੁਲਿਸ ਨੇ ਇਸ ਮਾਮਲੇ ਵਿੱਚ ਪਤੀ ਨੂੰ ਤਲਬ ਕੀਤਾ ਤਾਂ ਉਸ ਨੇ ਕੁਝ ਹੋਰ ਹੀ ਮਾਮਲਾ ਦੱਸਿਆ। ਨੌਜਵਾਨ ਨੇ ਏਐਸਪੀ ਰਾਜੇਸ਼ ਭੱਟ ਦੇ ਸਾਹਮਣੇ ਪਤਨੀ ‘ਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਇਆ। ਉਸ ਨੇ ਕਿਹਾ ਕਿ ਉਸ ਨੇ ਪਿਛਲੇ ਦਿਨੀਂ ਇੱਕ ਸੈਕਸ ਰੈਕੇਟ ਚਲਾਉਣ ਵਾਲੀ ਇੱਕ ਮਹਿਲਾ ਦਲਾਲ ਕੋਲ ਪਹੁੰਚ ਕੀਤੀ ਸੀ। ਬ੍ਰੋਕਰ ਨੇ ਉਸ ਨੂੰ ਆਪਣੀ ਪਤਨੀ ਦੀ ਫ਼ੋਟੋ ਸਮੇਤ, ਬੁਕਿੰਗ ਲਈ ਵਟਸਐਪ 'ਤੇ ਕੁਝ ਮੁਟਿਆਰਾਂ ਦੀਆਂ ਤਸਵੀਰਾਂ ਭੇਜੀਆਂ ਸਨ।

 

ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਤਨੀ ਨੂੰ ਇੱਕ ਦਲਾਲ ਰਾਹੀਂ ਬੁੱਕ ਕਰਵਾ ਲਿਆ ਅਤੇ ਸੋਮਵਾਰ ਨੂੰ ਦੱਸੇ ਸਥਾਨ ਉੱਤੇ ਪਹੁੰਚ ਗਿਆ। ਉਥੇ ਸਾਹਮਣੇ ਵੇਖ ਕੇ ਪਤਨੀ ਘਬਰਾ ਗਈ। ਇਸ ਬਾਰੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਏਐਸਪੀ ਨੇ ਦੋਹਾਂ ਧਿਰਾਂ ਨਾਲ ਤਹਰੀਰ ਲੈ ਕੇ ਜਾਂਚ ਦਾ ਆਦੇਸ਼ ਦੇ ਦਿੱਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:husband called Callgirl broker sent wife to hotel and then