ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਪਿਪਰਾਈਚ ਖੇਤਰ ਵਿਚ ਹੋਈ ਪੰਚਾਇਤ ਵਿਚ ਪ੍ਰੇਮ ਸਬੰਧ ਦੇ ਮਾਮਲੇ ਵਿਚ ਇਕ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ ਗਿਆ। ਇਕ ਮਹਿਲਾ ਦੀ ਕੀਮਤ 71 ਭੇਡਾਂ ਲਗਾ ਦਿੱਤੀ ਗਈ। ਇਸ ਉਤੇ ਦੋਵੇਂ ਪੱਖ ਰਾਜੀ ਵੀ ਹੋ ਗਏ। ਮਹਿਲਾ ਪ੍ਰੇਮੀ ਦੇ ਪਿਤਾ ਨੇ ਭੇਡਾਂ ਦੀ ਵਾਪਸੀ ਲਈ ਮਹਿਲਾ ਨੂੰ ਵਾਪਸ ਕਰਨ ਦੀ ਗੱਲ ਕਹੀ। ਖੋਰਾਬਾਰ ਪੁਲਿਸ ਤੱਕ ਮਾਮਲਾ ਪਹੁੰਚਿਆ ਤਾਂ ਉਹ ਵੀ ਚਕਰਾ ਗਈ। ਉਸਨੇ ਵੀ ਮਾਮਲੇ ਨੂੰ ਦੂਸਰੇ ਥਾਣੇ ਵਿਚ ਭੇਜਕੇ ਆਪਣਾ ਪੱਲਾ ਝਾੜ ਲਿਆ।
ਪਿਪਰਾਈਚ ਖੇਤਰ ਦਾ ਇਕ ਨੌਜਵਾਨ 22 ਜੁਲਾਈ ਨੂੰ ਪਿੰਡ ਦੇ ਹੀ ਵਿਅਕਤੀ ਦੀ ਪਤਨੀ ਨੂੰ ਲੈ ਕੇ ਭੱਜ ਗਿਆ। ਮਾਮਲਾ ਪੁਲਿਸ ਤੱਕ ਪਹੁੰਚਿਆ। ਇਸ ਦੇ ਬਾਅਦ ਪਿਪਰਾਈਚ ਥਾਣੇ ਉਤੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਮਹਿਲਾ ਨੇ ਪ੍ਰੇਮੀ ਨਾਲ ਚਲੀ ਗਈ। ਪੰਜ ਦਿਨ ਪਹਿਲਾਂ ਦੋਵੇਂ ਨੌਜਵਾਨ ਬੇਲੀਪਾਰ ਖੇਤਰ ਦੇ ਇਕ ਪਿੰਡ ਵਿਚ ਭੇਡ ਚਾਰਦੇ ਸਮੇਂ ਆਹਮੋ–ਸਾਹਮਣੇ ਆ ਕੇ ਵਿਵਾਦ ਕਰ ਬੈਠੇ। ਮਹਿਲਾ ਵੀ ਨਾਲ ਸੀ। ਵਿਵਾਦ ਬਾਅਦ ਬਰਾਂਦਰੀ ਦੀ ਪੰਚਾਇਤ ਬੈਠੀ। ਪੰਚਾਂ ਨੇ ਪ੍ਰੇਮੀ ਨੂੰ ਪੁੱਛਿਆ ਕਿ ਉਸ ਨੂੰ ਭੇਡਾਂ ਚਾਹੀਦੀਆਂ ਹਨ ਜਾਂ ਮਹਿਲਾ। ਪ੍ਰੇਮੀ ਨੇ ਮਹਿਲਾ ਨੂੰ ਨਾਲ ਰੱਖਣ ਦੀ ਗੱਲ ਕਹੀ।
ਪ੍ਰੇਮੀ ਕੋਲ ਕੁਲ 142 ਭੇਡਾਂ ਵਿਚੋਂ ਅੱਧੀਆਂ ਭਾਵ 71 ਮਹਿਲਾ ਦੇ ਪਤੀ ਨੂੰ ਦੇਣ ਦਾ ਫੁਰਮਾਨ ਸੁਣਾਇਆ ਗਿਆ। ਇਸ ਦੇ ਬਦਲੇ ਪੰਚਾਇਤ ਨੇ ਮਹਿਲਾ ਨੂੰ ਪ੍ਰੇਮੀ ਨਾਲ ਜਾਣ ਦੀ ਆਗਿਆ ਦੇ ਦਿੱਤੀ।
ਸ਼ੁੱਕਰਵਾਰ ਨੂੰ ਪ੍ਰੇਮੀ ਦੇ ਪਿਤਾ ਨੇ ਖੋਰਾਬਾਰ ਥਾਣੇ ਵਿਚ ਬਿਆਨ ਦਿੱਤਾ ਕਿ ਉਸਦੀਆਂ ਭੇਡਾਂ ਵਾਪਸ ਦਿੱਤੀਆਂ ਜਾਣ, ਇਸਦੇ ਬਦਲੇ ਉਹ ਵਿਅਕਤੀ ਆਪਣੀ ਪਤਨੀ ਨੂੰ ਲੈ ਜਾਵੇ। ਇਸ ਤੋਂ ਬਾਅਦ ਖੋਰਾਬਾਰ ਪੁਲਿਸ ਨੇ ਉਨ੍ਹਾਂ ਨੂੰ ਪਿਪਰਾਈਚ ਥਾਣਾ ਦਾ ਮਾਮਲਾ ਦੱਸਕੇ ਉਨ੍ਹਾਂ ਨੂੰ ਉਥੇ ਭੇਜ ਦਿੱਤਾ।
ਇਸ ਮਾਮਲੇ ਦੇ ਚਲਦਿਆਂ ਮਹਿਲਾ ਨੇ ਕਿਹਾ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਰਹੇਗੀ, ਪਤੀ ਕੋਲ ਨਹੀਂ ਜਾਵੇਗੀ। ਪ੍ਰੇਮੀ ਨੇ ਕਿਹਾ ਕਿ ਮਹਿਲਾ ਨੂੰ ਉਹ ਆਪਣੇ ਕੋਲ ਹੀ ਰਖੇਗਾ। ਪ੍ਰੇਮੀ ਦੇ ਪਿਤਾ ਨੇ ਕਿਹਾ ਕਿ ਬੇਟਾ ਕਿਸ ਨੂੰ ਨਾਲ ਰਖਦਾ ਹੈ, ਕਿਸੇ ਨੂੰ ਨਹੀਂ ਰੱਖਦਾ ਇਹ ਉਸਦਾ ਫੈਸਲਾ, ਪਰ ਮੈਨੂੰ ਮੇਰੀਆਂ ਭੇਡਾਂ ਚਾਹੀਦੀਆਂ ਹਨ। ਮਹਿਲਾ ਦੇ ਪਤੀ ਨੇ ਮੇਰੀਆਂ ਭੇਡਾਂ ਚੋਰੀ ਕੀਤੀਆਂ ਹਨ। ਮਹਿਲਾ ਦੇ ਪਤੀ ਨੇ ਕਿਹਾ ਕਿ ਅਸੀਂ ਕਿਸੇ ਦੀਆਂ ਭੇਡਾਂ ਚੋਰੀ ਨਹੀਂ ਕੀਤੀਆਂ, ਮੇਰੀ ਪਤਨੀ ਨੂੰ ਉਸਨੇ ਆਪਣੇ ਕੋਲ ਰਖ ਲਿਆ ਹੈ। ਇਸ ਬਦਲੇ ਇਹ ਭੇਡਾਂ ਦਿੱਤੀਆਂ ਹਨ। ਇਹ ਸਮਝੌਤਾ ਹੋਇਆ ਸੀ।
ਐਸਐਸਪੀ ਡਾ. ਸੁਨੀਲ ਗੁਪਤਾ ਨੇ ਦੱਸਿਆ ਕਿ ਪਿਤਾ ਦੇ ਦੋਸ਼ਾਂ ਦੀ ਜਾਂਚ ਹੋਵੇਗੀ। ਜਾਂਚ ਵਿਚ ਇਹ ਪਤਾ ਚਲੇਗਾ ਕਿ ਭੇਡਾਂ ਕਿਸ ਦੀਆਂ ਹਨ। ਜੇਕਰ ਭੇਡਾਂ ਪਿਤਾ ਦੀਆਂ ਹਨ ਤਾਂ ਉਸਦੇ ਬਿਆਨ ਉਤੇ ਕਾਰਵਾਈ ਕਰਕੇ ਭੇਡਾਂ ਵਾਪਸ ਕਰਵਾਈਆਂ ਜਾਣਗੀਆਂ। ਭੇਡਾਂ ਉਸਦੇ ਪੁੱਤ ਦੀਆਂ ਹਨ ਅਤੇ ਇਹ ਫੈਸਲਾ ਆਪਣੀ ਮਰਜੀ ਨਾਲ ਲਿਆ ਹੈ ਤਾਂ ਪੁਲਿਸ ਉਸ ਵਿਚ ਕੁਝ ਨਹੀਂ ਕਰ ਸਕਦੀ। ਪਤੀ ਨੂੰ ਛੱਡਕੇ ਪ੍ਰੇਮੀ ਨਾਲ ਰਹਿਣ ਦੇ ਮਾਮਲੇ ਵਿਚ ਪਤੀ ਅਤੇ ਮਹਿਲਾਂ ਦੋਵਾਂ ਦੀ ਰਾਏ ਮਹੱਤਵਪੂਰਣ ਹੈ।